ਪਟਿਆਲਾ: ਆਰ.ਐਸ.ਐਸ ਵਲੋਂ ਸਿੱਖ ਪਛਾਣ ਨੂੰ ਜਜ਼ਬ ਕਰਨ ਦੀ ਨੀਤੀ ਤਹਿਤ ਬਣਾਈ ਗਈ ਰਾਸ਼ਟਰੀ ਸਿੱਖ ਸੰਗਤ ਨਾਮੀਂ ਸੰਸਥਾ ਦੇ ਪੰਜਾਬ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਮਾਮਲੇ ਵਿਚ ਬੀਤੇ ਕਲ੍ਹ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ਵਿਚ ਥਾਈਲੈਂਡ ਤੋਂ ਫੜੇ ਜਾਣ ਤੋਂ ਬਾਅਦ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਨਵੰਬਰ 2014 ਵਿਚ ਮਲੇਸ਼ੀਆ ਤੋਂ ਫੜੇ ਜਾਣ ਬਾਅਦ, ਦੋਵਾਂ ਤੋਂ ਤਫਤੀਸ਼ ਕਰਨ ਵਾਲੇ ਡੀਐਸਪੀ ਗੁਰਦੇਵ ਧਾਲੀਵਾਲ ਅਤੇ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬੜ ਦੇ ਬਿਆਨ ਦਰਜ ਹੋਏ। ਇਸ ਤੋਂ ਇਸ ਤੋਂ ਇਲਾਵਾ ਨਵਦੀਪ ਸਿੰਘ ਅਤੇ ਯੋਗੇਸ਼ ਸ਼ਰਮਾ ਦੇ ਵੀ ਗਵਾਹਾਂ ਵਜੋਂ ਬਿਆਨ ਦਰਜ ਹੋਏੇ। ਇਸ ਮੌਕੇ ਤਾਰਾ ਤੇ ਗੋਲਡੀ ਦੇ ਵਕੀਲ, ਬਰਜਿੰਦਰ ਸਿੰਘ ਸੋਢੀ ਵੀ ਅਦਾਲਤ ਵਿੱਚ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਨੂੰ 29 ਸਤੰਬਰ 2009 ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਫੇਰ 15 ਅਗਸਤ ਨੂੰ ਉਸ ਦੀ ਮੌਤ ਹੋ ਗਈ ਸੀ।
ਇਸੇ ਕੇਸ ਵਿੱਚ ਸਿੱਖ ਆਗੂ ਪਰਮਜੀਤ ਸਿੰਘ ਪੰਜਵੜ ਸਮੇਤ ਇੰਗਲੈਂਡ ਦੇ ਵਸਨੀਕ ਨੌਜਵਾਨ ਆਗੂ ਪਰਮਜੀਤ ਸਿੰਘ ਪੰਮਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐਡਵੋਕੇਟ ਬਰਜਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ ਹੁਣ 16 ਅਗਸਤ ਨੂੰ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ।