ਆਮ ਖਬਰਾਂ

ਫਿਲਮ ਪੀਕੇ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਕੂਨਾਂ ਨੇ ਸਿਨੇਮਿਆਂ ਦੀ ਕੀਤੀ ਭੰਨ ਤੋੜ

By ਸਿੱਖ ਸਿਆਸਤ ਬਿਊਰੋ

December 30, 2014

ਅਹਿਮਦਾਬਾਦ (29 ਦਸੰਬਰ, 2014): ਫਿਲਮ ਐਕਟਰ ਅਮਿਰਖਾਨ ਦੀ ਰਿਲੀਜ਼ ਹੋਈ ਫਿਲਮ ਪੀਕੇ ਖਿਲਾਫ ਗੁੱਸਾ ਕੱਢਦਿਆਂ ਅੱਜ ਇੱਥੇ ਸਵੇਰੇ ਬਜਰੰਗ ਦਲ ਦੇ ਸ਼ਹਿਰੀ ਯੂਨਿਟ ਦੇ ਪ੍ਰਧਾਨ ਜਵਲਿਤ ਮਹਿਤਾ ਦੀ ਅਗਵਾਈ ਵਿੱਚ 20 ਤੋਂ ਵੱਧ ਵਰਕਰਾਂ ਨੇ ਆਸ਼ਰਮ ਰੋਡ ’ਤੇ ਸਿਟੀ ਗੋਲਡ ਅਤੇ ਸ਼ਿਵ ਸਿਨੇਮਾ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਟਿਕਟ ਖਿੜਕੀਆਂ ਦੀ ਭੰਨ-ਤੋੜ ਕੀਤੀ ਅਤੇ ਫਿਲਮ ਦੇ ਪੋਸਟਰ ਪਾੜ ਦਿੱਤੇ। ਪੁਲੀਸ ਡਿਪਟੀ ਕਮਿਸ਼ਨਰ ਵਿਰੇਂਦਰ ਸਿਨਹਾ ਯਾਦਵ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੌਕੇ ਉੱਤੇ ਪੁੱਜੀ ਪ੍ਰੰਤੂ ਜਦ ਤੱਕ ਪ੍ਰਰਦਸ਼ਨਕਾਰੀ ਉਥੋਂ ਭੱਜ ਚੁੱਕੇ ਸਨ।

ਬਜਰੰਗ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਨੇ ਅੱਜ ਅਹਿਮਦਾਬਾਦ ਵਿੱਚ ਉਨ੍ਹਾਂ ਦੋ ਸਿਨੇਮਾਘਰਾਂ ’ਤੇ ਹਮਲਾ ਕੀਤਾ । ਬਜਰੰਗ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਉਨ੍ਹਾਂ ਇਸ ਫਿਲਮ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ। ਅਜਿਹੀਆਂ ਘਟਨਾਵਾਂ ਜੰਮੂ ਅਤੇ ਭੁਪਾਲ ਵਿੱਚ ਵੀ ਵਾਪਰੀਆਂ ਹਨ।

ਪੁਲਿਸ ਅਧਿਕਾਰੀ ਸ੍ਰੀ ਯਾਦਵ ਨੇ ਇਸ ਮੌਕੇ ਕਿਹਾ ਕਿ ਇਹ ਕਾਰਵਾਈ ਸਵੇਰੇ 10 ਵਜੇ ਦੇ ਲਗਪਗ ਹੋਈ ਹੈ ਅਤੇ ਇਸ ਕਾਰਵਾਈ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ, ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਲਈ ਸਿਨੇਮਾਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਲਈ ਜਾ ਰਹੀ ਹੈ। ਉਧਰ ਬਜਰੰਗ ਦਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਹੋਰਨਾਂ ਸਿਨੇਮਾਘਰਾਂ ਨੂੰ ਵੀ ਇਸ ਫਿਲਮ ਨੂੰ ਨਾ ਦਿਖਾਉਣ ਸਬੰਧੀ ਚਿਤਾਵਨੀ ਦਿੱਤੀ ਹੈ।

ਇਸ ਤੋਂ ਇਲਾਵਾ ਭੁਪਾਲ ਵਿੱਚ ਵੀ ਦੋ ਦਰਜਨ ਤੋਂ ਵਧ ਵਰਕਰਾਂ ਨੇ ਹੱਥਾਂ ਵਿੱਚ ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਸਿਨੇਮਾਘਰਾਂ ’ਤੇ ਹਮਲਾ ਕੀਤਾ। ਉਨ੍ਹਾਂ ਸਿਨੇਮਾਘਰਾਂ ਦੀਆਂ ਟਿਕਟ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਪੋਸਟਰ ਪਾੜੇ ਸੁੱਟੇ। ਇਸ ਤੋਂ ਪਹਿਲਾਂ ਪੁਲੀਸ ਉੱਥੇ ਪਹੁੰਚਦੀ ਬਜਰੰਗ ਦਲ ਦੇ ਕਾਰਕੁਨ ਕਾਰਵਾਈ ਨੂੰ ਅੰਜਾਮ ਦੇ ਕੇ ਉੱਥੋਂ ਭੱਜ ਗਏ। ਬਜਰੰਗ ਦਲ ਦੇ ਵਰਕਰਾਂ ਵਿੱਚ ਫਿਲਮ ਵਿੱਚ ਹਿੰਦੂ ਦੇਵਤਿਆਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਬਹੁਤ ਗੁੱਸਾ ਸੀ। ਆਗਰਾ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: