ਸਿਆਸੀ ਖਬਰਾਂ

ਜਿਲ੍ਹਾ ਰੋਪੜ ਤੋਂ ਮਾਨ ਦਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਪੰਚ ਪ੍ਰਧਾਨੀ ਵਿੱਚ ਸ਼ਾਮਿਲ

By ਸਿੱਖ ਸਿਆਸਤ ਬਿਊਰੋ

September 18, 2011

ਬੱਸੀ ਪਠਾਣਾਂ (15 ਸਤੰਬਰ, 2011): ਸ਼੍ਰੋਮਣੀ ਕਮੇਟੀ ਚੋਣ ਪ੍ਰਚਾਰ ਦੇ ਚਲਦਿਆਂ ਮਾਨ ਦਲ ਨੂੰ ਅੱਜ ਲਗਾਤਾਰ ਦੂਜਾ ਵੱਡਾ ਝਟਕਾ ਉਦੋਂ ਲੱਗਾ ਜਦੋਂ ਜਿਲ੍ਹਾ ਰੋਪੜ ਦੇ ਮੀਤ ਪ੍ਰਧਾਨ ਸ. ਦਿਲਬਾਗ ਸਿੰਘ ਬੁਰਜਵਾਲਾ ਨੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਿੱਚ ਸ਼ਾਮਿਲ ਹੋਣ ਦਾ ਤੇ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਇਸ ਨਾਲ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੀ ਟਿਕਟ ’ਤੇ ਚੋਣ ਲੜ ਰਹੇ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਦੀ ਚੋਣ ਮੁਹਿੰਮ ਨੂੰ ਵੱਡੀ ਸਫ਼ਲਤਾ ਦਾ ਦਾਅਵਾ ਕੀਤਾ ਜਾ ਰਿਹਾ ਹੈ। ਭਾਈ ਚੀਮਾ ਤੇ ਸਲਾਣਾ ਨੇ ਸ. ਬੁਰਜਵਾਲਾ ਦਾ ਪੰਚ ਪ੍ਰਧਾਨੀ ਵਿੱਚ ਸ਼ਾਮਿਲ ਹੋਣ ’ਤੇ ਸਿਰਪਾਓ ਬਖਸ਼ ਕੇ ਸਨਮਾਨ ਕੀਤਾ। ਭਾਈ ਚੀਮਾ ਨੇ ਕਿਹਾ ਕਿ ਸ. ਬੁਰਜਵਾਲਾ ਨੂੰ ਜਿਲ੍ਹਾ ਰੋਪੜ ਦਾ ਪ੍ਰਜ਼ੀਡੀਅਮ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਆਹੁਦਾ ਸੌਂਪਿਆ ਜਾਵੇਗਾ। ਸ. ਬੁਰਜਵਾਲਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਾਨ ਦਲ ਵਿੱਚ ਕੁਰਬਾਨੀ ਵਾਲੇ ਵਰਕਰਾਂ ਤੇ ਆਗੂਆਂ ਲਈ ਕੋਈ ਥਾਂ ਨਹੀਂ। ਚਾਪਲੂਸ ਤੇ ਜ਼ੀ-ਹਜ਼ੂਰੀਆਂ ਨੂੰ ਹੀ ਆਹੁਦੇਦਾਰੀਆਂ ਤੇ ਤਰੱਕੀਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਚ ਪ੍ਰਧਾਨੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਮਾਨ ਦਲ ਛੱਡ ਕੇ ਇਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਤਰ੍ਹਾਂ ਅੱਜ ਪ੍ਰਸਿੱਧ ਨਸ਼ਾ ਵਿਰੋਧੀ ਸਮਾਜ ਸੇਵਕ ਭਾਈ ਰਾਮ ਸਿੰਘ ਮਾਜਰੀ ਨੇ ਵੀ ਪੰਥਕ ਮੋਰਚੇ ਨੂੰ ਸਰਮਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਬਾਦਲ ਦਲੀਆਂ ਵਲੋਂ ਆਰ.ਐਸ.ਐਸ. ਦੇ ਇਸ਼ਾਰੇ ’ਤੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਪੈਦਾ ਕੀਤੀਆਂ ਕੁਰੀਤੀਆਂ ਨੂੰ ਪੰਥਕ ਮੋਰਚੇ ਦੇ ਉਮੀਦਵਾਰ ਦੂਰ ਕਰ ਸਕਦੇ ਹਨ। ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਉਹ ਪੰਥਕ ਮੋਰਚੇ ਦੀ ਹਿਮਾਇਤ ਕਰ ਰਹੇ ਹਨ। ਭਾਈ ਚੀਮਾ ਤੇ ਸਲਾਣਾ ਦੇ ਸਮਰਥਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹਰ ਵਰਗ ਦੇ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਭਾਈ ਚੀਮਾ ਤੇ ਸਲਾਣਾ ਦੀ ਜਿੱਤ ਤੈਅ ਹੈ। ਅੱਜ ਉਕਤ ੳਮੀਦਵਾਰਾਂ ਵਲੋਂ ਮਹਿਦੂਦਾਂ, ਫ਼ਤਿਹਪੁਰ ਜੱਟਾਂ, ਦਾਦੂਮਾਜਰਾ, ਤਿੰਬਰਪੁਰ, ਗੰਡੂਆਂ ਕਲਾਂ, ਥਾਬਲਾਂ ਅਤੇ ਭਗੜਾਣਾ ਆਦਿ ਪਿੰਡਾਂ ਦੇ ਕੀਤੇ ਗਏ ਦੌਰੇ ਦੌਰਾਨ ਇਨ੍ਹਾਂ ਪਿੰਡਾਂ ਤੋਂ ਭਰਵੇਂ ਸਮਰਥਨ ਦਾ ਭਰੋਸਾ ਦਿੱਤਾ ਗਿਆ।ਇਨ੍ਹਾਂ ਚੋਣ ਦੌਰਿਆਂ ਦੌਰਾਨ ਉਕਤ ਉਮੀਦਵਾਰਾਂ ਨਾਲ ਸ. ਹਰੀ ਸਿੰਘ ਰੈਲੋਂ, ਸੀਨੀਅਰ ਆਗੂ ਸ. ਪ੍ਰਿਤਪਾਲ ਸਿੰਘ ਬਡਵਾਲਾ, ਮਾਸਟਰ ਰਣਜੀਤ ਸਿੰਘ ਹਵਾਰਾ, ਸ. ਗੁਰਮੁਖ ਸਿੰਘ ਡਡਹੇੜੀ (ਸਾਬਕਾ ਸਰਪੰਚ), ਸ. ਦਰਸ਼ਨ ਸਿੰਘ ਬੈਣੀ, ਸ. ਹਰਪਾਲ ਸਿੰਘ ਸ਼ਹੀਦਗੜ੍ਹ, ਅਮਰਜੀਤ ਸਿੰਘ ਬਡਗੁਜਰਾਂ, ਸ.ਪਰਮਜੀਤ ਸਿੰਘ ਸਿੰਬਲੀ, ਸੋਹਨ ਸਿੰਘ, ਪ੍ਰਮਿੰਦਰ ਸਿੰਘ ਕਾਲਾ, ਪ੍ਰਮਿੰਦਰ ਸਿੰਘ ਸੋਨੀ, ਹਰਪ੍ਰੀਤ ਸਿੰਘ ਹੈਪੀ, ਜਸਵੀਰ ਸਿੰਘ ਬਸੀ, ਭਗਵੰਤ ਸਿੰਘ ਮਹੱਦੀਆਂ, ਸ. ਗੁਲਜ਼ਾਰ ਸਿੰਘ ਮਨੈਲੀ, ਸ. ਗੁਰਪਾਲ ਸਿੰਘ ਬਦੇਸ਼ਾਂ ਖੁਰਦ, ਅਮਰੀਕ ਸਿੰਘ ਸ਼ਾਹੀ, ਸੁਦਾਗਰ ਸਿੰਘ ਚੁੰਨ੍ਹੀ, ਫੌਜਾ ਸਿੰਘ ਕਰੀਮਪੁਰਾ, ਦਲਜੀਤ ਸਿੰਘ, ਮਹਿੰਦਰ ਸਿੰਘ, ਪਰਮਵੀਰ ਸਿੰਘ, ਸਰਬਜੀਤ ਸਿੰਘ ਵੀ ਹਾਜ਼ਰ ਸਨ। ਇਸੇ ਤਰ੍ਹਾਂ ਸ. ਸੰਤੋਖ ਸਿੰਘ ਸਲਾਣਾ ਦੀ ਪਤਨੀ ਬੀਬੀ ਰਣਜਤੀ ਕੌਰ ਅਤੇ ਭੈਣ ਜਸਵਿੰਦਰ ਕੌਰ ਵੀ ਹਲਕੇ ਵਿੱਚ ਘਰ-ਘੲ ਜਾ ਕੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆ ਹਨ। ਅੱਜ ਚੁੰਨ੍ਹੀ ਕਲਾਂ ਦੇ ਇਲਾਕੇ ਵਿੱਚ ਉਨ੍ਹਾਂ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: