ਆਮ ਖਬਰਾਂ

ਟਾਂਡਾ ਬਲਾਕ ਦੀਆਂ ਨੌਂ ਪੰਚਾਇਤਾਂ ਨੇ ਨਹਿਰੀ ਪਾਣੀ ਦੇ ਹੱਕ ਵਿੱਚ ਪਾਏ ਮਤੇ

By ਸਿੱਖ ਸਿਆਸਤ ਬਿਊਰੋ

May 15, 2023

 ਚੰਡੀਗੜ੍ਹ – ਬੀਤੇ ਦਿਨੀਂ ਮਿਸਲ ਪੰਜ-ਆਬ ਕਮੇਟੀ ਵੱਲੋਂ‌ ਚਲਾਈ ਗਈ ਨਹਿਰੀ ਪਾਣੀ ਦੀ ਮੰਗ ਲਈ ਮੁਹਿੰਮ ਅਤੇ ਅਵਾਰਾ ਪਸ਼ੂਆਂ ਦੇ ਹੱਲ ਲਈ ਗੁਰਦੁਆਰਾ ਸਿੰਘ ਸਭਾ ਪਿੰਡ ਖੁੱਡਾ ਵਿਖੇ ਇਲਾਕੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਮਿਸਲ ਪੰਜ-ਆਬ ਵਲੋਂ ਜੁਝਾਰ ਸਿੰਘ ਕੇਸੋਪੁਰ, ਜੰਗਵੀਰ ਸਿੰਘ ਚੋਹਾਨ ਅਤੇ ਅਵਤਾਰ ਸਿੰਘ ਸੇਖੋਂ ਨੇ ਨਹਿਰੀ ਪਾਣੀ ਦੀ ਮੰਗ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਹਿਰੀ ਪਾਣੀ ਦਾ ਹਰ ਪਿੰਡ ਨੂੰ ਖੇਤਾਂ ਦੀ ਸਿੰਚਾਈ ਵਾਸਤੇ ਅਤੇ ਸਾਫ ਕਰਕੇ ਪੀਣ ਲਈ ਹਰ ਪਿੰਡ ਵਾਸੀ ਅਤੇ ਹਰ ਸ਼ਹਿਰੀ ਨੂੰ ਮਿਲਣਾਂ ਸਮੇਂ ਦੀ ਮੁੱਢਲੀ ਲੋੜ ਹੈ, ਜਿਸ ਤਰ੍ਹਾਂ ਹਰ ਸਾਲ ਜ਼ਮੀਨੀ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ ਜੇਕਰ ਨਹਿਰੀ ਪਾਣੀ ਨੂੰ ਪ੍ਰਾਪਤ ਨਾਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀ ਬੂੰਦ ਬੂੰਦ ਲਈ ਤਰਲੋ ਮੱਛੀ ਹੋਣਾ ਪਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਥੋਂ ਪਾਣੀ ਦੇ ਇਸ ਸੰਕਟ ਤੋਂ ਬਚਣ ਲਈ ਸਾਡੇ ਵੱਲੋਂ ਕੀ ਉਪਰਾਲੇ ਕੀਤੇ ਗਏ ਇਸ ਤੇ ਸਵਾਲ ਕਰਨਗੀਆਂ ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਮਿਸਲ ਪੰਜ-ਆਬ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਚਲਾਈ ਮੁਹਿੰਮ ਨੂੰ ਹਰ ਪਿੰਡ ਦੀ ਪੰਚਾਇਤ ਦੁਆਰਾ ਮਤੇ ਪਾ ਕੇ ਦੇਣ ਦੀ ਲੋੜ ਹੈ ਤਾਂ ਜੋ ਨਹਿਰੀ ਪਾਣੀ ਹਰ ਪਿੰਡ ਹਰ ਸ਼ਹਿਰ ਕਸਬੇ ਨੂੰ ਮਿਲ ਸਕੇ।

 

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਗੁਰਨਾਮ ਸਿੰਘ ਅਤੇ ਡਾ਼ ਜਸਵੀਰ ਸਿੰਘ ਨੇ ਅਵਾਰਾ ਪਸ਼ੂਆਂ ਦੇ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਸਰਕਾਰ ਦੁਆਰਾ ਸਾਨੂੰ ਗਉ ਸੈਸ ਲਗਾਇਆ ਗਿਆ ਹੈ ਪਰ ਫਿਰ ਵੀ ਅਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਵੱਡੀ ਪੱਧਰ ਤੇ ਹੋਣ ਦੇ ਨਾਲ ਨਾਲ ਇਹ ਅਵਾਰਾ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਜਿਸ ਨਾਲ ਜਾਨ ਮਾਲ ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇਸ ਮਸਲੇ ਦਾ ਹੱਲ ਸਰਕਾਰ ਤੋਂ ਕਰਵਾਉਣਾ ਚਾਹੀਦਾ ਹੈ

ਇਸ ਤੋਂ ਬਾਅਦ ਸਰਦਾਰ ਰਤਨ ਸਿੰਘ ਜੀ ਅਤੇ ਗੁਰਪ੍ਰੀਤ ਸਿੰਘ ਨੇ ਸਭਨਾਂ ਦਾ ਇਕੱਠ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਬਾਅਦ ਵਿੱਚ 9 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਮਿਸਲ ਪੰਜ-ਆਬ ਕਮੇਟੀ ਦੇ ਅਹੁਦੇਦਾਰਾਂ ਨੂੰ ਸੌਂਪੇ ਗਏ ਜਿਨ੍ਹਾਂ

 

ਵਿੱਚ ਸਰਪੰਚ ਡਾਕਟਰ ਜਸਵੀਰ ਸਿੰਘ ਖੁੱਡਾ,ਬੰਤ ਸਿੰਘ ਜੀਆ ਨੱਥਾ , ਸਰਦਾਰਾ ਸਿੰਘ ਜੱਕੋਵਾਲ, ਵਰਿੰਦਰਜੀਤ ਸਿੰਘ ਦਵਾਖਰੀ, ਨਰਾਇਣ ਸਿੰਘ ਖੁਣਖੁਣ,ਸਰਵਣ ਸਿੰਘ ਰਲਹਣਾ, ਬਲਵਿੰਦਰ ਸਿੰਘ ਬਗੋਲ ਕਲਾ , ਸਰਪੰਚ ਜਰਨੈਲ ਸਿੰਘ ਕੁਰਾਲਾ, ਸਤਿੰਦਰ ਸਿੰਘ ਬਗੋਲ ਖ਼ੁਰਦ ਤੋਂ ਇਲਾਵਾ ਰਣਜੀਤ ਸਿੰਘ ਢੁੰਡ, ਗੁਰਬਖਸ਼ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਪ੍ਰਦੀਪ ਸਿੰਘ, ਹਰਪਾਲ ਸਿੰਘ ਅਤੇ ਇਲਾਕਾ ਨਿਵਾਸੀ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: