ਸਿਆਸੀ ਖਬਰਾਂ

ਧਾਰਾ 370 ਨੂੰ ਹਟਾਉਂਣ ਨਾਲ ਹਿੰਦੁਸਤਾਨ ਤੇ ਕਸ਼ਮੀਰ ਦੇ ਰਿਸ਼ਤੇ ਖ਼ਤਰੇ ‘ਚ ਪੈਣਗੇ: ਉਮਰ ਅਬਦੁੱਲਾ

By ਸਿੱਖ ਸਿਆਸਤ ਬਿਊਰੋ

May 22, 2014

ਜੰਮੂ , (22 ਮਈ 2014): – ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦੇਣ ਵਾਲੀ ਧਾਰਾ 370 ਨੂੰ ਮੋਦੀ ਸਰਕਾਰ ਵੱਲੋਂ ਹਟਾਏ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਜੰਮੂ – ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਨੇ ਧਾਰਾ 370 ਹਟਾਉਣੀ ਚਾਹੀ  ਤਾਂ ਉਹ ਇਸਦਾ ਪੁਰਜ਼ੋਰ ਵਿਰੋਧ ਕਰਨਗੇ।

ਉਨ੍ਹਾਂ ਨੇ ਮੋਦੀ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਬੁਲਾਉਂਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਇੱਕ ਚੰਗੀ ਸ਼ੁਰੂਆਤ ਕਿਹਾ।

ਉਮਰ ਨੇ ਕਿਹਾ ਕਿ ਸਾਡੇ ਮੁਲਕ ਦੀ ਬਦਕਿਸਮਤੀ ਰਹੀ ਹੈ ਕਿ ਸਾਡੇ ਆਪਣੇ ਗੁਆਂਢੀਆਂ ਨਾਲ ਰਿਸ਼ਤੇ ਚੰਗੇ ਨਹੀਂ ਰਹਿੰਦੇ ਹਨ। ਕਦੇ ਸ੍ਰੀਲੰਕਾ ਨਾਲ ਤੇ ਕਦੇ ਬੰਗਲਾਦੇਸ਼ ਨਾਲ ਸਾਡੇ ਦੇਸ਼ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੁੰਦੀ ਰਹਿੰਦੀ ਹੈ। ਪਾਕਿਸਤਾਨ ਨਾਲ ਤਾਂ ਸਾਡੇ ਰਿਸ਼ਤੇ ਜਗਜਾਹਿਰ ਹਨ। ਅਜਿਹੇ ‘ਚ ਇਹ ਬਹੁਤ ਚੰਗੀ ਪਹਿਲ ਹੈ।

ਧਾਰਾ 370 ਨੂੰ ਹਟਾਉਂਣ ਦੇ ਮੁੱਦੇ ‘ਤੇ ਉਮਰ ਨੇ ਕਿਹਾ ਕਿ ਹਟਾਓ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹਟਾ ਸਕਦੇ ਹੈ ਤਾਂ ਹਟਾਉਣ। ਅਸੀ ਤਾਂ ਖਾਮੋਸ਼ ਰਹਾਂਗੇ ਨਹੀਂ। ਕਾਨੂੰਨੀ ਤੌਰ ‘ਤੇ ਤਾਂ ਇਸਨੂੰ ਹਟਾਉਂਣਾ ਸੰਭਵ ਨਹੀਂ ਹੈ ਤੇ ਜੇਕਰ ਅਜਿਹੀ ਕੋਸ਼ਿਸ਼ ਰਹਿੰਦੀ ਹੈ ਤਾਂ ਹਿੰਦੁਸਤਾਨ ਤੇ ਕਸ਼ਮੀਰ ਦੇ ਰਿਸ਼ਤੇ ਖ਼ਤਰੇ ‘ਚ ਪੈਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: