ਕੌਮਾਂਤਰੀ ਖਬਰਾਂ

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ: ਪਾਕਿਸਤਾਨ-ਭਾਰਤ ਵਿਚਾਲੇ ਹਰ ਤਰ੍ਹਾਂ ਦੀ ਗੱਲਬਾਤ ਬੰਦ

By ਸਿੱਖ ਸਿਆਸਤ ਬਿਊਰੋ

April 16, 2017

ਨਵੀਂ ਦਿੱਲੀ: ਭਾਰਤੀ ਨਾਗਰਿਕ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਮਾਮਲੇ ‘ਚ ਤਣਾਅ ਵਧਾਉਂਦੇ ਹੋਏ ਭਾਰਤ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਗੱਲਬਾਤ ‘ਤੇ ਰੋਕ ਲਾ ਦਿੱਤੀ ਹੈ। ਭਾਰਤ ਨੇ ਦੋਸ਼ ਲਾਇਆ ਕਿ ਪਾਕਿਸਤਾਨ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਦੀ ਭਾਰਤ ਦੀ ਅਪੀਲ ਨੂੰ ਨਹੀਂ ਮੰਨ ਰਿਹਾ। ਭਾਰਤ ਵਲੋਂ ਗੱਲਬਾਤ ਰੋਕਣ ਦਾ ਅਸਰ 17 ਅਪ੍ਰੈਲ ਨੂੰ ਦੋਵੇਂ ਦੇਸ਼ਾਂ ਦੀ ਸਮੁੰਦਰੀ ਸੁਰੱਖਿਆ ਲਈ ਹੋਣ ਵਾਲੀ ਬੈਠਕ ‘ਤੇ ਪਿਆ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਤੋਂ ਸਮੁੰਦਰੀ ਸੁਰੱਖਿਆ ਏਜੰਸੀ ਦੇ ਇਕ ਦਲ ਨੇ 17 ਤੋਂ 19 ਅਪ੍ਰੈਲ ਤੱਕ ਭਾਰਤ ਦੇ ਦੌਰੇ ‘ਤੇ ਜਾਣਾ ਸੀ, ਜਿਸ ‘ਚ ਮਛੇਰਿਆਂ ਦੀ ਭਾਲ ਅਤੇ ਸੁਰੱਖਿਆ ਸਬੰਧੀ ਮੁੱਦਿਆਂ ‘ਤੇ ਚਰਚਾ ਹੋਣੀ ਸੀ। ਭਾਰਤ ਨੇ ਅੜੀਅਲ ਰਵੱਈਏ ਦਿਖਾਉਂਦੇ ਹੋਏ ਗੱਲਬਾਤ ਲਈ ਜਾਣ ਵਾਲੇ ਵਫ਼ਦ ਦੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਸਮੁੰਦਰੀ ਫੌਜ ਦੇ ਅਫਸਰ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਸੀ।

ਸਬੰਧਤ ਖ਼ਬਰ: ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …

ਕੁਲਭੂਸ਼ਣ ਨੇ ਆਪਣੇ ਇਕਬਾਲੀਆ ਬਿਆਨ ‘ਚ ਮੰਨਿਆ ਕਿ ਉਹ ਰਾਅ ਲਈ ਕੰਮ ਕਰਦਾ ਹੈ ਅਤੇ ਪਾਕਿਸਤਾਨ ‘ਚ ਭੰਨ੍ਹ ਤੋੜ ਦੀਆਂ ਕਾਰਵਾਈਆਂ ਅਤੇ ਕਰਾਚੀ ‘ਚ ਹਿੰਸਾ ਕਰਾਉਣ ਲਈ ਉਹ ਸਾਧਨ ਅਤੇ ਪੈਸੇ ਮੁਹੱਈਆ ਕਰਵਾਉਂਦਾ ਸੀ। ਜਾਧਵ ਨੂੰ 3 ਮਾਰਚ, 2016 ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜੋ ਕਿ ਭਾਰਤ ਤੋਂ ਆਪਣਾ ਨਾਂ ਬਦਲ ਕੇ ਪਹਿਲਾਂ ਇਰਾਨ ਇਕ ਕਾਰੋਬਾਰੀ ਦੇ ਤੌਰ ‘ਤੇ ਗਿਆ ਫਿਰ ਉਥੋਂ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਆਉਂਦਾ ਜਾਂਦਾ ਸੀ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ‘ਚ ਕਿਹਾ ਸੀ ਕਿ ਭਾਰਤ ਕੁਲਭੂਸ਼ਣ ਨੂੰ ਛੁਡਾਉਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ।

ਸਬੰਧਤ ਖ਼ਬਰ: ਭਾਰਤੀ ਜਾਸੂਸ ਜਾਧਵ ਨੂੰ ਪਾਕਿ ‘ਚ ਸੁਣਾਈ ਗਈ ਮੌਤ ਦੀ ਸਜ਼ਾ; ਭਾਰਤ ਨੇ ਪਾਕਿ ਕੈਦੀਆਂ ਦੀ ਰਿਹਾਈ ਰੋਕੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: