ਨਵੀਂ ਦਿੱਲੀ( 25 ਜੁਲਾਈ 2014): ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ ਵਿੱਚ ਉਮਰ ਕੈਸ ਦੀ ਸਜ਼ਾ ਕੱਟ ਰਹੀ ਤਮਿਲਨਾਡੂ ਦੀ ਐਸ ਨਲਿਨੀ ਨੇ ਜੇਲ੍ਹ ਤੋਂ ਰਿਹਾਈ ਲਈ ਸਰਵਉੱਚ ਅਦਾਲਤ ‘ਚ ਇੱਕ ਅਰਜ਼ੀ ਦਰਜ ਕੀਤੀ ਸੀ, ਇਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਆਪਣਾ ਪੱਖ ਰੱਖਣ ਲਈ ਕਹਿੰਦਿਆਂ ਨੋਟਿਸ ਜਾਰੀ ਕਰ ਦਿੱਤਾ ਹੈ।
ਉੱਚ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਨਲਿਨੀ ਨੇ ਇਸ ਤੋਂ ਪਹਿਲਾਂ ਇਸੇ ਕੇਸ ਵਿੱਚ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਤ ਦੋਸ਼ੀਆਂ ਦੀ ਰਿਹਾਈ ਲਈ ਤਾਲਿਮਨਾਡੂ ਸਰਕਾਰ ਨੂੰ ਕੇਂਦਰ ਸਰਕਾਰ ਦੀ ਸਹਿਮਤੀ ਲਈ ਕਾਨੂੰਨੀ ਪ੍ਰਕ੍ਰਿਆ ਨੂੰ ਅਣੳਚਿੱਤ ਕਰਾਰ ਦੇਣ ਦੀ ਅਪੀਲ ਕੀਤੀ ਹੈ।
ਨਲਿਨੀ ਨੇ ਆਪਣੀ ਅਰਜ਼ੀ ‘ਚ ਸਜ਼ਾ ਪ੍ਰਕਿਰਆ ਸੰਹਿਤਾ ਦੀ ਧਾਰਾ 435 (1) ਨੂੰ ਚੁਣੌਤੀ ਦਿੱਤੀ ਹੈ। ਇਸ ਵਿਵਸਥਾ ਦੇ ਤਹਿਤ ਜੇਕਰ ਕਿਸੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਨੇ ਜਾਂਚ ਕੀਤੀ ਹੈ ਤਾਂ ਅਜਿਹੇ ਮਾਮਲੇ ਦੇ ਦੋਸ਼ੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਮਾਮਲੇ ‘ਚ ਰਾਜ ਸਰਕਾਰ ਨੂੰ ਕੇਂਦਰ ਨਾਲ ਮਸ਼ਵਰਾ ਕਰਨਾ ਹੋਵੇਗਾ। ਰਾਜੀਵ ਗਾਂਧੀ ਹੱਤਿਆਕਾਂਡ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ 23 ਸਾਲ ਤੋਂ ਜੇਲ੍ਹ ‘ਚ ਬੰਦ ਹੈ।