ਵੀਡੀਓ

ਪੰਜਾਬ ਦਾ ਜਲ ਸੰਕਟ ਫਿਰੋਜ਼ਪੁਰ ਜਿਲ੍ਹੇ ਦੀ ਸਥਿਤੀ

September 10, 2022 | By

ਪਾਣੀ ਦੇ ਸੰਕਟ ਨੂੰ ਲੈ ਕੇ ਦੁਨੀਆਂ ਦਾ ਹਰ ਖਿੱਤਾ ਚਿੰਤਿਤ ਹੈ। ਹਰ ਸਾਲ ਗਰਮੀ ਦੀ ਸ਼ੁਰੂਆਤ ਹੋਣ ‘ਤੇ ਪਾਣੀ ਦਾ ਸੰਕਟ ਵਧੇਰੇ ਮਹਿਸੂਸ ਹੋਣ ਲੱਗ ਜਾਂਦਾ ਹੈ। ਸਾਨੂੰ ਪਾਣੀ ਦੀ ਲੋੜ ਹੁਣ ਦੇ ਸਮੇਂ ਵਿਚ ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿੱਚ ਵੀ ਹੈ।
ਜੇਕਰ ਅਸੀਂ ਅੱਜ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇਗਾ। ਜੇਕਰ ਪੰਜਾਬ ਵਿੱਚ ਪਾਣੀ ਦੇ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਸਾਰੇ ਬਲਾਕ ਹੀ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ।
ਜ਼ਿਲੇ ਦੇ ਬਲਾਕਾਂ ਦੀ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:-
2017 2020
1. ਫਿਰੋਜ਼ਪੁਰ 132% 102%
2. ਘੱਲ ਖੁਰਦ 198% 122%
3. ਗੁਰੂ ਹਰ 117% 106%
ਸਹਾਇ
4. ਮਖੂ 149% 132%
5. ਮਮਦੋਟ 154% 170% 6. ਜ਼ੀਰਾ 259% 251%
May be an image of text that says "ਖਰੇਰੀਬੜੀ ਜਾਰੁਕਤਾ ਫਿਰੋਜ਼ਪੁਰ ਵਿੱਚ ਵੱਖ ਵੱਖ ਬਲਾਕਾਂ ਦੀ ਜ਼ਮੀਨੀ ਪਾਣੀ ਕੱਢਣ ਦੀ 2017(%) ਅਤੇ 2018(%) ਦੀ ਦਰ 300 ਫਿਰੋਜ਼ਪੁਰ 250 200 198 150 251 132 ਪਾਣੀ ਕੱਢਣ ਦੀ ਦਰ % 100 102 122 170 154 149 132 50 ਫਿਰੋਜ਼ਪੁਰ ਘੱਲ ਖੁਰਦ ਗੁਰੂ 2017 ਹਰ ਸਹਾਇ 2020 ਮੱਖੂ ਮਮਦੋਟ ਜੀਰਾ ਸਾਰੇ ਹੀ ਬਲਾਕ ਅਤਿ-ਸ਼ੋਸ਼ਿਤ ਹਨ"
ਧਰਤੀ ਹੇਠੋਂ ਪਾਣੀ ਕੱਢਣ ਦੀ ਦਰ:
ਫਿਰੋਜ਼ਪੁਰ ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 133% ਹੈ। ਜ਼ਿਲ੍ਹੇ ਦੇ ਤਿੰਨ ਪੱਤਣਾਂ ਵਿੱਚੋਂ ਦੋ ਪੱਤਣ ਵਿੱਚ ਹੀ ਪਾਣੀ ਬਚਿਆ ਹੈ, ਪਹਿਲੇ ਪੱਤਣ ਵਿਚ 131.6 ਲੱਖ ਏਕੜ ਫੁੱਟ ਤੇ ਦੂਸਰੇ ਪੱਤਣ ਵਿਚ 63.85 ਲੱਖ ਏਕੜ ਫੁੱਟ ਮੌਜੂਦ ਹੈ।
May be an image of text that says "ਪਬਬਤੀ ਹਾਵਤਨ ਨ হবেনড 150 ਫਿਰੋਜ਼ਪੁਰ ਦਾ ਕੁੱਲ ਜਲ ਭੰਡਾਰ (ਪੱਤਣ ਵਾਰ) ਫਿਰੋਜ਼ਪੁਰ 125 131.6 100 ਲੱਖ ਏਕੜ रा 75 2 ਫੁੱਟ 50 25 63.85 0 ਖਾਲੀ ਪਹਿਲਾ ਪੱਤਣ ਦੂਜਾ ਪੱਤਣ ਤੀਜਾ ਪੱਤਣ ਫਿਰੋਜ਼ਪੁਰ ਦੇ ਪਹਿਲੇ ਤੇ ਦੂਜੇ ਪੱਤਣ ਵਿਚ ਹੀ ਪਾਣੀ ਬਚਿਆ ਹੈ ਜਿਸ ਦੀ ਮਾਤਰਾ 131.6 ਲੱਖ ਏਕੜ ਫੁੱਟ (ਪਹਿਲਾਂ ਪੱਤਣ) ਤੇ 63.85 ਲੱਖ ਏਕੜ ਫੁੱਟ (ਦੂਜਾ ਪੱਤਣ) ਹੈ|"
ਝੋਨੇ ਹੇਠ ਰਕਬਾ :
ਇਸ ਜ਼ਿਲੇ ਦਾ ਝੋਨੇ ਹੇਠ 88% ਰਕਬਾ ਹੈ, ਜਿਸ ਨਾਲ ਜਮੀਨ ਹੇਠਲਾ ਪਾਣੀ ਵੱਧ ਕੱਢਿਆ ਜਾ ਰਿਹਾ ਹੈ।
May be an image of text
ਜੰਗਲ ਹੇਠ ਰਕਬਾ :
ਜ਼ਿਲ੍ਹੇ ਦਾ ਰੁੱਖਾਂ ਹੇਠ ਰਕਬਾ 1.03% , ਜੋ ਕਿ ਮਾਹਿਰਾਂ ਮੁਤਾਬਿਕ 33% ਹੋਣਾ ਚਾਹੀਦਾ ਹੈ।
May be an image of text
ਯੂਰੇਨੀਅਮ ਦੀ ਮਾਰ
ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਨੀਰੀ (NEERI) ਅਤੇ ਭਾਭਾ ਪਰਮਾਣੂ ਖੋਜ ਕੇਂਦਰ (BARC) ਦੁਆਰਾ ਕੀਤੇ ਰਸਾਇਣਕ ਵਿਸ਼ਲੇਸ਼ਣ ਦੱਸਦੇ ਹਨ ਕਿ ਜ਼ਿਲੇ ਅੰਦਰ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਸੀਮਾ ਹੱਦ ਤੋਂ ਵੱਧ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਫਿਰੋਜ਼ਪੁਰ ਜ਼ਿਲੇ ਵਿੱਚ ਪਾਣੀ ਦੀ ਘਟਦੀ ਦਰ ਚਿੰਤਾਜਨਕ ਸਥਿਤੀ ਬਿਆਨ ਕਰਦੀ ਹੈ , ਇਸ ਲਈ ਸਾਨੂੰ ਇਸਦੇ ਹੱਲ ਜਲਦੀ ਹੀ ਕਰਨੇ ਪੈਣੇ ਹਨ।
ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਸੀਂ ਨਿੱਜੀ ਤੌਰ ਤੇ ਉਪਰਾਲੇ ਕਰ ਸਕਦੇ ਹਾਂ ਜਿਵੇਂ ਬਰਸਾਤੀ ਪਾਣੀ ਨੂੰ ਜ਼ਮੀਨਦੋਜ਼ ਕਰ ਕੇ ਅਤੇ ਝਿੜੀਆ ਲਗਾ ਕੇ। ਇਸ ਦੇ ਸੰਬੰਧ ਵਿੱਚ ਤੁਸੀਂ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
ਸੰਪਰਕ: 9056684184

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,