ਕਿਸਾਨ ਸਿਖਲਾਈ ਕੈਂਪ ਦੀ ਪੁਰਾਣੀ ਤਸਵੀਰ

ਖੇਤੀਬਾੜੀ

ਖੇਤੀਬਾੜੀ ਵਿਭਾਗ ਸਾਉਣੀ ਦੀਆਂ ਫਸਲਾਂ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਵੇਗਾ

By ਸਿੱਖ ਸਿਆਸਤ ਬਿਊਰੋ

March 03, 2018

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ 2018 ਵਿੱਚ ਸਾਉਣੀ ਦੀਆਂ ਫਸਲਾਂ ਦੀ ਵਧੇਰੇ ਕਾਸ਼ਤ ਅਤੇ ਗੁਣਵੱਤਾ ਦੇ ਪੱਧਰ ਨੂੰ ਹੋਰ ਸੁਧਾਰਣ ਲਈ ਜ਼ਿਲ੍ਹਾ ਪੱਧਰ ਤੇ ਕਿਸਾਨ ਸਿਖਲਾਈ ਕੈਂਪਾਂ ਅਤੇ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਖੇਤੀ ਦੀਆਂ ਨਵੀਨਤਮ ਤਕਨੀਕਾਂ ਅਤੇ ਫਸਲਾਂ ਦੇ ਬਿਮਾਰੀਆਂ ਤੋਂ ਬਚਾਅ ਲਈ ਇਹ ਕੈਂਪ ਜ਼ਿਲ੍ਹਾ ਪੱਧਰ ਤੇ ਸੂਬੇ ਭਰ ਵਿੱਚ ਲਗਾਏ ਜਾਣਗੇ।

ਬੁਲਾਰੇ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਲਗਾ ਏ ਜਾ ਰਹੇ ਇਨਾਂ੍ਹ ਕੈਂਪਾਂ ਵਿੱਚ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਤੇ ਹੋਰ ਖੇਤੀ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਵਧੇਰੇ ਕਾਸ਼ਤ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਕਿਸਾਨਾਂ ਨੂੰ ਘੱਟ ਖ਼ਰਚੇ ਨਾਲ ਵਧੇਰੇ ਕਾਸ਼ਤ ਲੈਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਵੀ ਜਾਗਰੁਕ ਕੀਤਾ ਜਾਵੇਗਾ।

ਖੇਤੀਬਾੜੀ ਡਾਇਰੈਕਟਰ ਵੱਲੋਂ ਦੱਸੇ ਇਨ੍ਹਾਂ ਕੈਂਪਾਂ ਦਾ ਵੇਰਵਾ ਇਸ ਤਰ੍ਹਾਂ ਹੈ। ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਤੀ 15 ਮਾਰਚ ਨੂੰ, ਜਲੰਧਰ ਵਿੱਚ 16 ਮਾਰਚ ਨੂੰ, ਹੁਸ਼ਿਆਰਪੁਰ ਤੇ ਪਠਾਨਕੋਟ ਵਿਖੇ 19 ਮਾਰਚ ਨੂੰ, ਕਪੂਰਥਲਾ 20 ਮਾਰਚ ਨੂੰ, ਮੁਕਤਸਰ ਵਿਖੇ 21 ਮਾਰਚ ਨੂੰ, ਲੁਧਿਆਣਾ ਅਤੇ ਬਰਨਾਲਾ ਵਿਖੇ 22 ਮਾਰਚ ਨੂੰ, ਨਵਾਂਸ਼ਹਿਰ ਅਤੇ ਮੋਹਾਲੀ ਵਿਖੇ 23 ਮਾਰਚ ਨੂੰ, ਫਿਰੋਜਪੁਰ ਵਿਖੇ 26 ਮਾਰਚ ਨੂੰ, ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਵਿਖੇ 27 ਮਾਰਚ ਨੂੰ, ਰੋਪੜ 28 ਮਾਰਚ ਨੂੰ, ਪਟਿਆਲਾ ਅਤੇ ਫਾਜ਼ਿਲਕਾ ਵਿਖੇ 29 ਮਾਰਚ ਨੂੰ, ਸੰਗਰੂਰ 30 ਮਾਰਚ ਨੂੰ, ਫਰੀਦਕੋਟ 31 ਮਾਰਚ ਨੂੂੰ ਲਗਾਏ ਜਾਣਗੇ।ਜਦਕਿ ਮਾਨਸਾ ਤੇ ਮੋਗਾ ਵਿਖੇ 02 ਅਪ੍ਰੈਲ, ਅੰਮ੍ਤਿਸਰ ਵਿਖੇ 3 ਅਪ੍ਰੈਲ ਅਤੇ ਬਠਿੰਡਾ ਜ਼ਿਲ੍ਹੇ ਵਿਖੇ 04 ਅਪ੍ਰੈਲ ਨੂੰ ਕੈਂਪ ਲਗਣਗੇ।

ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨ ਦਿਵਸ ਨਾਲ ਸਬੰਧਤ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੱਲੋਵਾਲ ਸੌਖੜੀ ਵਿੱਚ 6 ਮਾਰਚ ਨੂੰ,ਅੰਮ੍ਤਿਸਰ ਅਤੇ ਫਰੀਦਕੋਟ ਵਿਖੇ 8 ਮਾਰਚ ਨੂੰ, ਗੁਰਦਾਸਪੁਰ 14 ਮਾਰਚ ਨੂੰ, ਰੌਣੀ(ਪਟਿਆਲਾ) ਵਿਖੇ 19 ਮਾਰਚ ਨੂੰ , ਪੀਏਯੂ ਲੁਧਿਆਣਾ ਵਿਖੇ 23, 24 ਮਾਰਚ ਅਤੇ ਬਠਿੰਡਾ ਵਿਖੇ 27 ਮਾਰਚ ਨੂੰ ਕੈਂਪ ਲਗਾਏ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: