ਸਿੱਖ ਖਬਰਾਂ

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸ਼ਾਰਣ ਕਰਨ ਲਈ ਕਿਸੇ ਇਕ ਚੈਨਲ ਦੀ ‘ਅਜਾਰੇਦਾਰੀ’ ਨਹੀਂ ਹੋਣੀ ਚਾਹੀਦੀ : ਮਾਨ

By ਸਿੱਖ ਸਿਆਸਤ ਬਿਊਰੋ

February 16, 2020

ਚੰਡੀਗੜ੍ਹ :  “ਸਮੁੱਚੀ ਕਾਇਨਾਤ ਅਤੇ ਮਨੁੱਖਤਾ ਲਈ ਅਮਨ-ਚੈਨ, ਆਤਮਿਕ ਸੰਤੁਸਟੀ ਅਤੇ ਸਹਿਜ ਪ੍ਰਦਾਨ ਕਰਨ ਵਾਲੀ ਗੁਰੂ ਸਾਹਿਬਾਨ ਜੀ ਦੀ ਗੁਰਬਾਣੀ ਦਾ ਜੋ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਰਣ ਹੋ ਰਿਹਾ ਹੈ, ਉਸਦੇ ਪ੍ਰਸ਼ਾਰਣ ਵਿਚ ਕਿਸੇ ਵੀ ਇਕ ਚੈਨਲ ਦੀ ਅਜਾਰੇਦਾਰੀ ਬਿਲਕੁਲ ਨਹੀਂ ਹੋਣੀ ਚਾਹੀਦੀ । ਬਲਕਿ ਇਹ ਪ੍ਰਬੰਧ ਤਾਂ ਖੁਦ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਆਪਣਾ ਆਜ਼ਾਦ ਚੈਨਲ ਸੁਰੂ ਕਰਕੇ ਹੋਣਾ ਚਾਹੀਦਾ ਹੈ । ਤਾਂ ਕਿ ਇਕ ਤਾਂ ਕੌਮੀ ਖਜਾਨੇ ਦੀ ਐਸ.ਜੀ.ਪੀ.ਸੀ. ਦੇ ਅਧਿਕਾਰੀ ਦੁਰਵਰਤੋਂ ਨਾ ਕਰ ਸਕਣ, ਦੂਸਰਾ ਗੁਰਬਾਣੀ ਦੇ ਪ੍ਰਸ਼ਾਰਣ ਦੇ ਖਜਾਨੇ ਨੂੰ ਵਪਾਰਿਕ ਬਣਾਉਣ ਵਿਚ ਪ੍ਰਬੰਧਕ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਰਣ ਹੋਣ ਵਾਲੀ ਗੁਰਬਾਣੀ ਦੇ ਸੰਜ਼ੀਦਾ ਮੁੱਦੇ ਉਤੇ ਆਪਣਾ ਕੌਮ ਪੱਖੀ ਅਤੇ ਕੌਮੀ ਖਜਾਨੇ ਦੀ ਸਹੀ ਵਰਤੋਂ ਹੋਣ ਨੂੰ ਮੁੱਖ ਰੱਖਕੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ ਲੌਗੋਵਾਲ ਅਤੇ ਹੋਰ ਕਈ ਅਕਾਲੀ ਆਗੂ ਅੱਜ ਗਵਰਨਰ ਹਰਿਆਣਾ ਨੂੰ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆ ਬਣਾਉਣ ਦੇ ਹੋ ਰਹੇ ਅਮਲਾਂ ਵਿਰੁੱਧ ਤਾਂ ਮਿਲੇ ਹਨ, ਲੇਕਿਨ ਜੋ ਸਿੱਖ ਕੌਮ ਦਾ ਬਹੁਤ ਵੱਡਾ ਜਮਹੂਰੀ ਅਤੇ ਸਿੱਖੀ ਦੇ ਸਹੀ ਦਿਸ਼ਾ ਵੱਲ ਪ੍ਰਚਾਰ ਹੋਣ ਵਾਲੀ ਐਸ.ਜੀ.ਪੀ.ਸੀ. ਦੀ ਸੰਸਥਾਂ ਦੀਆਂ ਬੀਤੇ 4 ਸਾਲਾ ਤੋਂ ਜਰਨਲ ਚੋਣਾਂ ਹੀ ਨਹੀਂ ਕਰਵਾਈਆ ਜਾ ਰਹੀਆ ਅਤੇ ਜੋ ਇਸ ਸਮੇਂ ਲੇਮਡੱਕ (Lame Duck) ਵਾਲੀ ਸਥਿਤੀ ਵਿਚ ਹੈ ਅਤੇ ਜਿਸਦੀ ਬਦੌਲਤ ਇਸ ਕੌਮੀ ਧਾਰਮਿਕ ਸੰਸਥਾਂ ਵਿਚ ਬਹੁਤ ਵੱਡੇ ਪੱਧਰ ਤੇ ਗਿਰਾਵਟਾਂ ਆ ਚੁੱਕੀਆ ਹਨ ਅਤੇ ਜਿਸਦੇ ਹਰ ਖੇਤਰ ਵਿਚ ਘਪਲੇਬਾਜੀਆ ਹੋਣ ਦੇ ਵੱਡੇ ਗੰਭੀਰ ਮੁੱਦੇ ਕੌਮ ਸਾਹਮਣੇ ਆ ਚੁੱਕੇ ਹਨ, ਉਸਦੀਆਂ ਜਰਨਲ ਚੋਣਾਂ ਕਰਵਾਉਣ ਲਈ ਉਪਰੋਕਤ ਆਗੂਆਂ ਨੇ ਨਾ ਤਾਂ ਕਦੀ ਸੈਂਟਰ ਦੀ ਹਕੂਮਤ ਨੂੰ ਗੁਜ਼ਾਰਿਸ ਕੀਤੀ ਹੈ ਅਤੇ ਨਾ ਹੀ ਬੀਤੇ ਕੱਲ੍ਹ ਗਵਰਨਰ ਹਰਿਆਣਾ ਨੂੰ ਮਿਲਦੇ ਸਮੇਂ ਇਸ ਗੰਭੀਰ ਮੁੱਦੇ ਤੇ ਕੌਮੀ ਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ ।

ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਧਾਰਮਿਕ ਸੰਸਥਾਂ ਦੇ ਕੌਮੀ ਖਜਾਨੇ ਦਾ ਸਮੁੱਚਾ ਕੰਟਰੋਲ ਬਾਦਲ ਪਰਿਵਾਰ ਕੋਲ ਸਦਾ ਲਈ ਰੱਖਣ ਲਈ ਤਾਂ ਇਹ ਤਰਲੋ ਮੱਛੀ ਹੋ ਰਹੇ ਹਨ, ਲੇਕਿਨ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਚੋਣਾਂ ਕਰਵਾਕੇ ਉਸਦਾ ਪ੍ਰਬੰਧ ਸਹੀ ਹੱਥਾਂ ਵਿਚ ਦੇਣ ਤੋਂ ਅੱਜ ਵੀ ਭੱਜ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਾਦਲ ਦਲੀਆ ਅਤੇ ਸੈਂਟਰ ਵਿਚ ਹੁਣ ਤੱਕ ਕਾਬਜ ਰਹੀਆ ਹਕੂਮਤਾਂ ਕਾਂਗਰਸ, ਬੀਜੇਪੀ ਆਦਿ ਤੋਂ ਇਹ ਪੁੱਛਣਾ ਚਾਹੇਗੀ ਕਿ ਸਿੱਖ ਕੌਮ ਨੂੰ, ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਜਰਨਲ ਚੋਣਾਂ ਦਾ ਹੱਕ ਲੰਮੇਂ ਸਮੇਂ ਤੋਂ ਕਿਸ ਮੰਦਭਾਵਨਾ ਅਧੀਨ ਨਹੀਂ ਦਿੱਤਾ ਜਾ ਰਿਹਾ ਅਤੇ ਜਮਹੂਰੀ ਕਦਰਾ-ਕੀਮਤਾ ਦਾ ਜਨਾਜ਼ਾਂ ਕਿਉਂ ਕੱਢਿਆ ਜਾ ਰਿਹਾ ਹੈ ?

ਇਹ ਵੀ ਪੜ੍ਹੋ :ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਹੱਕ ਸਾਰੇ ਚੈਨਲਾਂ ਨੂੰ ਦੇਣ ਲਈ ਤ੍ਰਿਪਤ ਬਾਜਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ

ਪੰਜ ਵਿਕਾਰਾਂ ਨੂੰ ਭੜਕਾਉਣ ਵਾਲੇ ਪੀਟੀਸੀ ਉੱਤੋਂ ਗੁਰਬਾਣੀ ਪ੍ਰਸਾਰਣ ਬੰਦ ਕੀਤਾ ਜਾਵੇ : ਅਮਰੀਕਨ ਸਿੱਖ ਜਥੇਬੰਦੀਆਂ

ਪੀਟੀਸੀ ਵੱਲੋਂ ਹੁਕਮਨਾਮੇ ਤੇ ਅਜਾਰੇਦਾਰੀ ਕਰਨ ਉੱਤੇ ਸੁਨੀਲ ਜਾਖੜ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਖਲ ਦੇਣ ਦੀ ਮੰਗ ਕੀਤੀ

ਸਰਬ ਸਾਂਝੀ ਗੁਰਬਾਣੀ ‘ਤੇ ਕਿਸੇ ਕੰਪਨੀ ਜਾਂ ਵਿਅਕਤੀ ਦਾ ਹੱਕ ਜਤਾਉਣਾ ਬੇਅਦਬੀ ਦੇ ਬਰਾਬਰ- ਸੰਧਵਾਂ

ਪੀਟੀਸੀ ਤੋਂ ਬਿਨਾ ਕੋਈ ਵੀ ਹੋਰ ਅਦਾਰਾ ਕਿਤੇ ਵੀ ਹੁਕਮਨਾਮਾ ਸਾਹਿਬ ਦਾ ਪ੍ਰਚਾਰ ਕਿਉਂ ਨਹੀਂ ਕਰ ਸਕਦਾ ?

‘ਆਪ’ ਵਲੋਂ ਚੋਣ ਕਮਿਸ਼ਨ ਨੂੰ ਪੀਟੀਸੀ ਚੈਨਲ ਦੀ ਸ਼ਿਕਾਇਤ; ਪ੍ਰਸਾਰਣ ਬੰਦ ਕਰਨ ਦੀ ਮੰਗ

ਪੀਟੀਸੀ ਮਾਮਲੇ ‘ਤੇ ਸ. ਗੁਰਤੇਜ ਸਿੰਘ ਆਈ. ਏ. ਐੱਸ. ਨਾਲ ਖਾਸ ਗੱਲਬਾਤ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: