ਸਿਆਸੀ ਖਬਰਾਂ

ਜ਼ੀ ਪੰਜਾਬੀ ਬੰਦ ਕਰਨ ਦਾ ਵਿਰੋਧ ਕਰਨ ਪਹੁੰਚੇ ਸਿਮਰਜੀਤ ਬੈਂਸ ਗ੍ਰਿਫਤਾਰ, ਲਾਠੀਚਾਰਜ

By ਸਿੱਖ ਸਿਆਸਤ ਬਿਊਰੋ

May 09, 2016

ਲੁਧਿਆਣਾ: ਫਾਸਟਵੇ ਕੇਬਲ ਨੈਟਵਰਕ ’ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਚੈਨਲ ਬੰਦ ਕਰਨ ਦਾ ਵਿਰੋਧ ਕਰਨ ਪਹੁੰਚੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੂੰ ਫਾਸਟਵੇ ਕੇਬਲ ਦੇ ਦਫਤਰ ਕੋਲ ਗ੍ਰਿਫਤਾਰ ਕਰ ਲਿਆ ਗਿਆ। ਬੈਂਸ ਭਰਾਵਾਂ ਨਾਲ ਉਨ੍ਹਾਂ ਦੇ ਕਾਫੀ ਸਮਰਥਕ ਸਨ ਜਿਹੜੇ ਬਾਦਲ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਹੱਥ ਵਿਚ ਤਖਤੀਆਂ ਫੜੀਆਂ ਹੋਈਆਂ ਸੀ।

ਜ਼ੀ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ ਵਲੋਂ ਇਹ ਖ਼ਬਰ ਦੱਸੀ ਗਈ ਕਿ ਵਿਧਾਇਕ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਮੀਡੀਆ ਨਾਲ ਗੱਲ ਕਰਦੇ ਹੋਏ ਵਿਧਾਇਕ ਬਲਵਿੰਦਰ ਬੈਂਸ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਗਵਾਈ ਵਾਲੀ ਪੰਜਾਬ ਸਰਕਾਰ ਧੱਕੇਸ਼ਾਹੀ ਨਾਲ ਮੀਡੀਆ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ। ਬੈਂਸ ਨੇ ਕਿਹਾ ਕਿ ਉਹ ਸਾਰੇ ਚੈਨਲ ਜਿਹੜੇ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਪ੍ਰਚਾਰ ਆਪਣੇ ਚੈਨਲਾਂ ’ਤੇ ਕਰਦੇ ਸੀ, ਇਕ ਇਕ ਕਰਕੇ ਸਾਰੇ ਕੇਬਲ ’ਤੇ ਬੰਦ ਕਰ ਦਿੱਤੇ ਗਏ ਹਨ।

ਖ਼ਬਰ ਮਿਲੀ ਹੈ ਕਿ ਸਿਮਰਜੀਤ ਬੈਂਸ ਨੂੰ ਪੁਲਿਸ ਨੇ ਪਹਿਲਾਂ ਕੁੱਟਿਆ ਫਿਰ ਗ੍ਰਿਫਤਾਰ ਕਰ ਲਿਆ।

ਜ਼ੀ ਨਿਊਜ਼ (ਪੰਜਾਬ, ਹਰਿਆਣਾ, ਹਿਮਾਚਲ) ਪਹਿਲਾਂ ਫਾਸਟਵੇ ਕੇਬਲ ਨੈਟਵਰਕ ’ਤੇ 54 ਨੰਬਰ ਚੈਨਲ ‘ਤੇ ਚਲਦਾ ਸੀ ਪਰ ਹੁਣ ਬੰਦ ਕਰ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: