ਹਸਪਤਾਲ ਵਿੱਚ ਖਾਣਾ ਖਾ ਰਹੇ ਪ੍ਰੋ. ਭੁੱਲਰ

ਸਿੱਖ ਖਬਰਾਂ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ਼ ਲਈ ਮਨੋਰੋਗ ਹਸਪਤਾਲ ਵਿੱਚ ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਦੀ ਜੇਲ ਵਿੱਚ ਲਿਆਂਦੇ ਗਏ ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ ਲਈ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓੁ ਕੇਂਦਰ ਵਿੱਚ ਡਾ: ਵਿਦਿਆ ਸਾਗਰ ਇਥੇ ਇੰਸਟੀਚਿਊਟ ਆਫ਼ ਮੈਂਟਲ ਹੈਲਥ ‘ਚ ਵਿੱਚ ਬਦਲਿਆ ਜਾਵੇਗਾ

By ਸਿੱਖ ਸਿਆਸਤ ਬਿਊਰੋ

June 25, 2015

ਅੰਮਿ੍ਤਸਰ (24 ਜੂਨ, 2015): ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਦੀ ਜੇਲ ਵਿੱਚ ਲਿਆਂਦੇ ਗਏ ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ ਲਈ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓੁ ਕੇਂਦਰ ਤੋਂ ਡਾ: ਵਿਦਿਆ ਸਾਗਰ ਇਥੇ ਇੰਸਟੀਚਿਊਟ ਆਫ਼ ਮੈਂਟਲ ਹੈਲਥ ‘ਚ ਵਿੱਚ ਬਦਲਿਆ ਜਾਵੇਗਾ।

ਉਨ੍ਹਾਂ ਦੀ ਸਿਹਤ ਜਾਂਚ ਤੇ ਇਲਾਜ ਲਈ ਬਣਾਈ ਡਾਕਟਰਾਂ ਦੀ ਵਿਸ਼ੇਸ਼ ਕਮੇਟੀ ਨੇ ਉਨ੍ਹਾਂ ਨੂੰ ਮਨੋਰੋਗ ਹਸਪਤਾਲ ‘ਚ ਦਾਖ਼ਲ ਕਰਵਾ ਕੇ ਇਲਾਜ ਕਰਨ ਦੀ ਸਿਫਾਰਿਸ਼ ਕੀਤੀ ਹੈ ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਨੂੰ ਪ੍ਰੋ: ਭੁੱਲਰ ਦੀ ਸਿਹਤ ਸਬੰਧੀ ਜਾਂਚ ਕਰਨ ਨੂੰ ਨਿਰਦੇਸ਼ ਦਿੱਤੇ ਗਏ ਸਨ ।ਜਿਸ ਉਪਰੰਤ ਮੈਡੀਕਲ ਕਾਲਜ ਵੱਲੋਂ ਤਿੰਨ ਮਾਹਿਰ ਡਾਕਟਰਾਂ ਦੀ ਕਮੇਟੀ ਗਠਿਤ ਕੀਤੀ ਸੀ, ਜਿਸ ‘ਚ ਮਾਹਿਰ ਡਾ: ਪੀ. ਡੀ. ਗਰਗ, ਡਾ: ਰਾਜੀਵ ਅਰੋੜਾ ਤੇ ਡਾ: ਸਤਪਾਲ ਸ਼ਾਮਲ ਸਨ ।

ਇਨ੍ਹਾਂ ਮਾਹਿਰ ਡਾਕਟਰਾਂ ਅਨੁਸਾਰ ਪ੍ਰੋ: ਭੁੱਲਰ ‘ਸਿਕਜੋਫਰੇਨੀਆ’ ਨਾਂਅ ਦੀ ਦਿਮਾਗੀ ਬਿਮਾਰੀ ਤੋਂ ਪੀੜਤ ਹਨ, ਲਾ ਇਲਾਜ ਦੱਸੀ ਜਾਂਦੀ ਇਸ ਬਿਮਾਰੀ ‘ਚ ਮਰੀਜ਼ ਨੂੰ ਦਵਾਈਆਂ ਦੇ ਸਿਰ ‘ਤੇ ਹੀ ਰਹਿਣਾ ਪੈਂਦਾ ਹੈ ।ਟੀਮ ਨੇ ਆਪਣੀ ਰਿਪੋਰਟ ‘ਚ ਸਪੱਸ਼ਟ ਕੀਤਾ ਹੈ ਕਿ ਪ੍ਰੋ: ਭੁੱਲਰ ਦਾ ਵਧੀਆ ਇਲਾਜ ਮੈਡੀਕਲ ਕਾਲਜ ਦੀ ਬਜਾਏ ਮਨੋਰੋਗ ਹਸਪਤਾਲ ‘ਚ ਹੀ ਸੰਭਵ ਹੈ ।ਜਿਸ ਕਾਰਨ ਡਾ: ਵਿਦਿਆ ਸਾਗਰ ਮੈਂਟਲ ਸੰਸਥਾ ਇਲਾਜ ਲਈ ਇਕ ਵਧੀਆ ਉਪਲਬਧ ਥਾਂ ਹੈ ।

ਜ਼ਿਕਰਯੋਗ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹ ਬੁਜ਼ਰਗ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਤੋਂ ਪੈਦਾ ਹੋਏ ਸਿੱਖਾਂ ਦੇ ਕੌਮਾਂਤਰੀ ਦਬਾਅ ਤਹਿਤ ਪੰਜਾਬ ਸਰਕਾਰ ਨੇ ਪ੍ਰੋ. ਭੁੱਲਰ ਨੂੰ ਦਿੱਲੀ ਦੀ ਤਿਹਾੜ ਜੇਲ ਅੰਮ੍ਰਿਤਸਰ ਤੋਂ ਪੰਜਾਬ ਦੀ ਜੇਲ ਅੰਮ੍ਰਿਤਸਰ ਲਿਆਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: