ਜਗਤਾਰ ਸਿੰਘ ਜੌਹਲ 4 ਨਵੰਬਰ, 2017 ਤੋਂ ਪੁਲਿਸ ਹਿਰਾਸਤ ਵਿਚ ਹੈ, ਦੀ ਫਾਈਲ ਫੋਟੋ

ਵਿਦੇਸ਼

ਯੂ.ਕੇ. ਦੇ ਜਗਤਾਰ ਸਿੰਘ ਦਾ ਪੁਲਿਸ ਰਿਮਾਂਡ 14 ਨਵੰਬਰ ਤਕ ਵਧਿਆ, ਬਰਤਾਨਵੀ ਅਧਿਕਾਰੀ ਉਸਨੂੰ ਨਹੀਂ ਮਿਲ ਸਕੇ

By ਸਿੱਖ ਸਿਆਸਤ ਬਿਊਰੋ

November 11, 2017

ਮੋਗਾ/ ਲੁਧਿਆਣਾ: ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਪੁਲਿਸ ਰਿਮਾਂਡ 14 ਨਵੰਬਰ ਤਕ ਵਧ ਗਿਆ ਹੈ। ਪੁਲਿਸ ਨੇ ਉਸਨੂੰ ਬਾਘਾਪੁਰਾਣਾ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਸੀ ਪਰ ਬਾਘਾਪੁਰਾਣਾ ਦੇ ਮੈਜਿਸਟ੍ਰੇਟ ਦੇ ਛੁੱਟੀ ‘ਤੇ ਜਾਣ ਕਰਕੇ ਉਸਨੂੰ ਮੋਗਾ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਗਤਾਰ ਸਿੰਘ ਜੌਹਲ ਵਲੋਂ ਪੇਸ਼ ਹੋਣ ਲਈ ਪਹਿਲਾਂ ਬਾਘਾਪੁਰਾਣਾ ਗਏ ਅਤੇ ਬਾਅਦ ‘ਚ ਮੋਗਾ, ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਜਗਤਾਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਮੋਗਾ ਵਿਖੇ ਇਕ ਵਕੀਲ ਕੀਤਾ ਸੀ, ਜਿਸਨੇ ਕਿ ਅਦਾਲਤ ਨੂੰ ਇਸ ਬਾਰੇ ਦੱਸਿਆ, ਪਰ ਪੁਲਿਸ ਨੇ ਗੁਪਤ ਰੂਪ ‘ਚ ਜਗਤਾਰ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਕੋਲ ਪੇਸ਼ ਕਰ ਦਿੱਤਾ। ਇਸ ਲਈ ਪੁਲਿਸ ਰਿਮਾਂਡ ਦੇ ਖਿਲਾਫ ਦਲੀਲ ਮੈਜਿਸਟ੍ਰੇਟ ਦੇ ਸਾਹਮਣੇ ਨਹੀਂ ਰੱਖੀ ਜਾ ਸਕੀ।

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਬਰਤਾਨਵੀ ਦੂਤਘਰ ਤੋਂ ਅਧਿਕਾਰੀ ਵੀ ਮੋਗਾ ‘ਚ ਜਗਤਾਰ ਸਿੰਘ ਨੂੰ ਮਿਲਣ ਆਏ ਸਨ, ਪਰ ਪੁਲਿਸ ਨੇ ਜਗਤਾਰ ਸਿੰਘ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਦੀ ਸਾਰੀ ਕਾਰਵਾਈ ਨੂੰ ਗੁਪਤ ਤਰੀਕੇ ਨਾਲ ਪੂਰਾ ਕਰ ਲਿਆ ਅਤੇ ਬਰਤਾਨਵੀ ਅਧਿਕਾਰੀ ਜਗਤਾਰ ਸਿੰਘ ਨੂੰ ਨਹੀਂ ਮਿਲ ਸਕੇ।

ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ 4 ਨਵੰਬਰ, 2017 ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚੋਂ ਚੁੱਕਿਆ ਸੀ ਅਤੇ 5 ਨਵੰਬਰ ਨੂੰ ਬਾਘਾਪੁਰਾਣਾ ਡਿਊਟੈ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਸੀ। ਅਦਾਲਤ ਨੇ ਉਸਦਾ 10 ਨਵੰਬਰ ਤਕ ਦਾ ਪੁਲਿਸ ਰਿਮਾਂਡ ਦੇ ਦਿੱਤਾ ਸੀ।

ਪੰਜਾਬ ਪੁਲਿਸ ਹੁਣ ਤਕ ਜਗਤਾਰ ਸਿੰਘ ਅਤੇ 4 ਹੋਰਾਂ ਨੂੰ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ ਅਤੇ ਹੋਰ ਕਤਲਾਂ ਦੇ ਸਿਲਸਿਲੇ ‘ਚ ਗ੍ਰਿਫਤਾਰ ਕਰ ਚੁਕੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Police Remand of UK Citizen Extended Till Nov. 14; British Authorities Could Not Meet Him …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: