ਮੋਗਾ: ਮੋਗਾ ਪੁਲਿਸ ਨੇ ਅੱਜ (15 ਨਵੰਬਰ, 2017) ਰਮਨਦੀਪ ਸਿੰਘ ਅਤੇ ਹਰਮਿੰਦਰ ਸਿੰਘ ਮਿੰਟੂ ਨੂੰ ਬਾਘਾਪੁਰਾਣਾ ‘ਚ ਜੁਡੀਸ਼ਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੋਵਾਂ ਵੱਲੋਂ ਪੇਸ਼ ਹੋਏ।
ਪੁਲਿਸ ਨੇ ਅਦਾਲਤ ‘ਚ ਇਹ ਕਹਿ ਕੇ ਹੋਰ ਰਿਮਾਂਡ ਦੀ ਮੰਗ ਕੀਤੀ ਕਿ ਦੋਵਾਂ ਤੋਂ ਗੁਪਤ ਨਾਵਾਂ (ਕੋਡ ਨਾਵਾਂ) ਪੀਐਚਡੀ ਅਤੇ ਬਾਈਜੀ ਬਾਰੇ ਪੁੱਛਗਿੱਛ ਕਰਨੀ ਹੈ, ਜਿਨ੍ਹਾਂ ਦੇ ਨਾਂ ਹੁਣ ਤਕ ਦੀ ਪੁੱਛਗਿੱਛ ‘ਚ ਸਾਹਮਣੇ ਆਏ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਮੇਰਠ ‘ਚ ਰਮਨਦੀਪ ਦੇ ਸੰਪਰਕਾਂ ਬਾਰੇ ਜਾਣਕਾਰੀ ਲੈਣ ਲਈ ਵੀ ਹੋਰ ਰਿਮਾਂਡ ਦੀ ਲੋੜ ਹੈ। ਪੁਲਿਸ ਮੁਤਾਬਕ ਰਮਨਦੀਪ ਨੇ ਮੇਰਠ (ਯੂ.ਪੀ.) ਤੋਂ ਹਥਿਆਰਾਂ ਦਾ ਇੰਤਜ਼ਾਮ ਕੀਤਾ ਸੀ।
ਸਬੰਧਤ ਖ਼ਬਰ: ਲੁਧਿਆਣਾ ਪੁਲਿਸ ਨੇ ਰਵਿੰਦਰ ਗੋਸਾਈਂ ਕਤਲ ਕੇਸ ‘ਚ ਤਲਜੀਤ ਸਿੰਘ (ਜਿੰਮੀ ਸਿੰਘ) ਦਾ ਰਿਮਾਂਡ ਹਾਸਲ ਕੀਤਾ …
ਬਚਾਅ ਪੱਖ ਦੇ ਵਕੀਲ ਨੇ ਪੁਲਿਸ ਵਲੋਂ ਮੰਗੇ ਜਾਂਦੇ ਰਿਮਾਂਡ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਪੁਲਿਸ ਵਾਰ-ਵਾਰ ਉਹੀ ਗੱਲਾਂ ਅਦਾਲਤ ਸਾਹਮਣੇ ਰੱਖ ਕੇ ਰਿਮਾਂਡ ਦੀ ਮੰਗ ਕਰ ਰਹੀ ਹੈ ਜੋ ਕਿ ਠੀਕ ਨਹੀਂ।
ਸਬੰਧਤ ਖ਼ਬਰ: ਜਗਤਾਰ ਸਿੰਘ ਜੱਗੀ ਜੌਹਲ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਵਾਧਾ (ਵੀਡੀਓ ਜਾਣਕਾਰੀ) …
ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਅਦਾਲਤ ਨੇ ਰਮਨਦੀਪ ਸਿੰਘ ਦੇ 3 ਦਿਨਾਂ ਅਤੇ ਹਰਮਿੰਦਰ ਸਿੰਘ ਮਿੰਟੂ ਦੇ 2 ਦਿਨਾਂ ਪੁਲਿਸ ਰਿਮਾਂਡ ‘ਚ ਵਾਧਾ ਕਰ ਦਿੱਤਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Police Remand of Ramandeep Singh and Harminder Singh Mintoo Extended …