ਚੰਡੀਗੜ੍ਹ – ਮੌਜੂਦਾ ਹਾਲਤਾਂ ਵਿੱਚ ਪੰਜਾਬ ਵਿੱਚ ਪੱਤਰਕਾਰਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦਾ ਦੌਰ ਜਾਰੀ ਹੈ। ਅੱਜ ਸਵੇਰੇ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦੇ ਘਰ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਹੈ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਕਰੀਬ 4:15 ਵਜੇ ਸਵੇਰੇ DSP ਮੁਕੇਰੀਆਂ, DSP ਦਸੂਹਾ ਅਤੇ SHO ਮੁਕੇਰੀਆਂ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸਾਡੇ ਪਿੰਡ ਵਾਲੇ ਜੱਦੀ ਘਰ ਵਿਚ ਛਾਪਾ ਮਾਰਿਆ। ਹਾਲਾਂਕਿ ਬੀਤੀ ਸ਼ਾਮ ਮੁਕੇਰੀਆਂ ਠਾਣੇ ਵਾਲਿਆਂ ਤੱਕ ਦੱਸ ਦਿੱਤਾ ਸੀ ਕਿ ਮੈਂ ਘਰ ਨਹੀਂ ਹਾਂ ਤੇ ਅਕਸਰ ਪਿੰਡ ਨਹੀਂ ਹੁੰਦਾ। ਕਿਹਾ ਸੀ ਕਿ ਲੋੜ ਹੋਵੇ ਤਾਂ ਮੇਰੇ ਨਾਲ ਫੋਨ ਉੱਤੇ ਗੱਲ ਕਰ ਲਿਓ। ਉਕਤ ਅਫਸਰਾਂ ਨਾਲ ਆਏ ਪੁਲਿਸ ਮੁਲਾਜਮ ਜੋ ਕਿ ਦਰਜਨ ਕੁ ਦੇ ਕਰੀਬ ਸਨ ਨੇ ਘਰ ਦੀ ਘੇਰਾਬੰਦੀ ਕੀਤੀ। ਭਰਾ ਨੇ ਅਫਸਰਾਂ ਨੂੰ ਦੱਸਿਆ ਕਿ ਭਾਜੀ (ਮੈਂ) ਘਰ ਨਹੀਂ ਹਨ ਤੁਸੀਂ ਉਹਨਾ ਦਾ ਨੰਬਰ ਲੈ ਕੇ ਗੱਲ ਕਰ ਲਓ। ਪੁਲਿਸ ਸਾਡੇ ਦਫਤਰ ਤੇ ਮੇਰੀ ਮੌਜੂਦਾ ਰਿਹਾਇਸ਼ ਦਾ ਪਤਾ ਪੁੱਛ ਰਹੇ ਸਨ। ਭਰਾ ਨੇ ਮੇਰੀ DSP ਨਾਲ ਫੋਨ ਉੱਤੇ ਗੱਲ ਕਰਵਾਈ। ਉਹਨਾ ਦਫਤਰ ਤੇ ਮੇਰੀ ਮੌਜੂਦਾ ਰਿਹਾਇਸ਼ ਦਾ ਪਤਾ ਪੁੱਛਿਆ। ਮੇਰੇ ਪਿੰਡ ਆਉਣ ਵੀ ਬਾਰੇ ਪੁੱਛਿਆ। ਕਿ ਪਿੰਡ ਵੱਲ ਕਦੋਂ ਆਵੋਗੇ?
ਪੁਲਿਸ ਵਾਲੇ ਘਰਦਿਆਂ ਦੇ ਫੋਨ ਮੰਗ ਰਹੇ ਸਨ। ਮੈਂ ਉਹਨਾ ਨੂੰ ਮਨ੍ਹਾਂ ਕੀਤਾ ਤੇ ਕਿਹਾ ਕਿ ਤੁਸੀਂ ਕੋਈ ਅਦਾਲਤੀ ਪੱਤਰ ਜਾਂ ਵਰੰਟ ਵਿਖਾ ਦਿਓ ਪਰ ਉਹ ਬਜਿਦ ਰਹੇ ਤੇ ਬਿਨਾ ਲਿਖਤੀ ਪੱਤਰ ਵਿਖਾਏ ਮੇਰੀ ਧਰਮ ਪਤਨੀ ਅਤੇ ਭਰਾ ਦੇ ਫੋਨ ਨਾਲ ਲੈ ਗਏ। ਇਸ ਵੇਲੇ ਤੱਕ ਸਾਡਾ ਇਕ ਗਵਾਂਢੀ ਤੇ ਪੰਚਾਇਤ ਮੈਂਬਰ ਵੀ ਘਰ ਆ ਗਏ ਸਨ। ਪੰਚਾਇਤ ਮੈਂਬਰ ਨੇ ਵੀ ਅਫਸਰਾਂ ਨੂੰ ਫੋਨ ਲਿਜਾਉਣ ਤੋਂ ਮਨ੍ਹਾਂ ਕੀਤਾ ਸੀ ਕਿ ਫੋਨਾਂ ਵਿਚ ਪਰਵਾਰ ਦੀ ਨਿੱਜੀ ਜਾਣਕਾਰੀ ਤੇ ਤਸਵੀਰਾਂ ਵਗੈਰਾ ਹੁੰਦੀਆਂ ਹਨ ਪਰ ਪੁਲਿਸ ਵਾਲੇ ਨਹੀਂ ਮੰਨੇ।
ਸ. ਪਰਮਜੀਤ ਸਿੰਘ ਵੱਲੋਂ ਆਪਣੇ ਫੇਸਬੁੱਕ ਖਾਤੇ ਤੇ ਸਾਂਝੀ ਕੀਤੀ ਜਾਣਕਾਰੀ –