ਭਾਈ ਸੁਖਵਿੰਦਰ ਸਿੰਘ ਅਜ਼ਾਦ ਨੂੰ ਪੁਲਿਸ ਡਾਗਾਂ ਨਾਲ ਕੁੱਟਦੀ ਹੋਈ

ਸਿੱਖ ਖਬਰਾਂ

ਪੁਲਿਸ ਦੀ ਚੌਕਸੀ ਅਤੇ ਲਾਠੀਚਾਰਜ਼ ਦੇ ਬਾਵਜੂਦ ਸਿੱਖਾਂ ਨੇ ਮੋਗਾ ਬਰਨਾਲਾ ਸੜਕ ਕੀਤੀ ਬੰਦ

By ਸਿੱਖ ਸਿਆਸਤ ਬਿਊਰੋ

September 30, 2015

ਅਜੀਤਵਾਲ (30 ਸਤੰਬਰ, 2015 ): ਬਾਦਲ ਦਲ ਦੇ ਇਸ਼ਾਰੇ ‘ਤੇ ਸਿਆਸੀ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਸੌਦਾ ਸਾਧ ਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿੱਚ ਧੱਕੇ ਨਾਲ ਮਾਫੀ ਦੇਣ ਵਾਲੇ ਜੱਥੇਦਾਰਾਂ ਦੇ ਫੈਸਲੇ ਖਿਲਾਫ ਪੰਜਾਬ ਬੰਦ ਦੇ ਸੱਦੇ ‘ਤੇ ਸਿੱਖਾਂ ਨੇ ਵੱਖ–ਵੱਖ ਜਗਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬ ਸਰਕਾਰ ਦੀ ਸਖਤੀ ਦੇ ਬਾਵਜੂਦ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ।

ਪੰਜਾਬ ਬੰਦ ਦਾ ਅਸਰ ਅੰਮ੍ਰਿਤਸਰ, ਬਠਿੰਡਾ , ਜਲੰਧਰ, ਰੋਪੜ ਆਦਿ ਸ਼ਹਿਰਾਂ ਵਿੱਚ ਸਾਫ ਨਜ਼ਰ ਆਇਆ, ਜਦਕਿ ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਮੋਹਾਲੀ ਵਿੱਚ ਵੀ ਸਿੱਖ ਜੱਥਬੰਦੀਆਂ ਦੇ ਬੰਦ ਦੇ ਦਿੱਤੇ ਸੱਦੇ ਨੂੰ ਹੁੰਗਾਰਾ ਮਿਲਆ।

 

ਭਾਵੇਂ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਨੇ ਸਿੱਖ ਜਥੇਬੰਦੀਆਂ ਦੇ ਸੱਦੇ ‘ਤੇ ਅੱਧੇ ਦਿਨ ਦੇ ਪੰਜਾਬ ਬੰਦ ‘ਤੇ ਸਿੱਖਾਂ ਨੂੰ ਪੁਲਿਸ ਨੇ ਪਿੰਡਾਂ ਵਿਚ ਘੇਰ ਕੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਸਿੱਖ ਜਥੇਬੰਦੀਆਂ ਮੋਗਾ ਬਰਨਾਲਾ ਰੋਡ ‘ਤੇ ਪਿੰਡ ਡਾਲੇ ਨਜ਼ਦੀਕ ਅੱਧੇ ਘੰਟੇ ਲਈ ਜਾਮ ਲਗਾਉਣ ‘ਚ ਕਾਮਯਾਬ ਰਹੀਆਂ।

ਸਿੱਖਾਂ ਦੇ ਧਰਨੇ ਨੂੰ ਅਸਫਲ ਬਣਾਉਣ ਲਈ ਵੱਡੀ ਪੱਧਰ ‘ਤੇ ਪਹੁੰਚੀ ਪੁਲਿਸ ਫੋਰਸ ਨੇ ਧਰਨਾ ਦੇ ਰਹੇ ਸਿੱਖਾਂ ‘ਤੇ ਲਾਠੀਚਾਰਜ਼ ਕਰਕੇ ਗ੍ਰਿਫਤਾਰ ਕਰ ਲਿਆ। ਹੁਣ ਲੋਕਾਂ ਵਿਚ ਚਰਚਾ ਚੱਲ ਰਹੀ ਹੈ ਕਿ ਸੌਦਾ ਸਾਧ ਦੇ ਸਮਰਥਕਾਂ ਨੇ ਮੋਗਾ ਸ਼ਹਿਰ ‘ਚ ਦੋ ਦਿਨ ਦੋ ਰਾਤਾਂ ਲਈ ਬੰਦ ਰੱਖਿਆ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀ ਹਿਫ਼ਾਜ਼ਤ ਕੀਤੀ ਗਈ। ਲੋਕਾਂ ਨੇ ਕਿਹਾ ਕਿ ਇਸ ਦੇ ਨਤੀਜੇ ਅਕਾਲੀ ਸਰਕਾਰ ਨੂੰ ਭੁਗਤਣੇ ਪੈਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: