ਫਿਕਰਾਂ ਦੀ ਦਲਦਲ ਵਿੱਚ ਬਾਬਾ ਕਦ ਉੱਗਣਾ ਸੋਹਣੇ ਕਮਲਾਂ ਨੇ,
ਕਦ ਮੁੱਕਣੇ ਫੋਕੇ ਜ਼ਿਕਰ ਏ ਮੇਰੇ ਕਦ ਜੰਮਣਾਂ ਮੇਰਿਆਂ ਅਮਲਾਂ ਨੇ ਕਦ ਏ ਕਹਿਣੀ ਹੋਊਗੀ ਕਰਨੀ ਕਦ ਕਰਨੀ ਖਾਲਸ ਹੋ ਜਾਣੀ,
ਕਦ ਮੈਂ ਸੁਰਤ ਦਾ ਖੇਡਾ ਸਮਝੂੰ ਕਦ ਅਕਲ ਮੇਰੀ ਏ ਮੋਅ ਜਾਣੀ ਕਦ ਮੈਂ ਸੀਸ ਦਾ ਮੋਹ ਤਿਆਗਣਾ ਕਦ ਅਰਪਣ ਅਪਣਾ ਆਪ ਕਰਾਂਗਾ,
ਕਦ ਹੱਥ ਵਿੱਚ ਮੇਰੇ ਤੇਗ ਹੋਊਗੀ ਕਦ ਹਰ ਸਾਂਹ ਨਾਲ ਜਾਪ ਕਰਾਂਗਾ ਕਦ ਚਮਕੌਰ ਚ ਜੌਹਰ ਵਖਾਉਣੇ ਕਦ ਮਾਛੀਵਾੜੇ ਹੋਊ ਸ਼ੁਕਰਾਨਾ ਕਦ ਸਰਹਿੰਦ ਚ ਪਾਊਂ ਸ਼ਹੀਦੀ ਕਦ ਤੀਰਾਂ ਨਾਲ ਹੋਊਂ ਰਵਾਨਾ ਕਦ ਤੀਰਾਂ ਨਾਲ ਹੋਊਂ ਰਵਾਨਾ….