ਚੁਰਾਸੀ, ਮੁੜ ਮੁੜ ਆਸੀ, ਔਖੀ ਐ ਸਰਕਾਰ
ਸੱਚੇ ਦਰਬਾਰੋਂ, ਸੁੱਚੇ ਕਿਰਦਾਰੋ, ਪੈਂਦੀ ਹੈ ਫਿਟਕਾਰ।
ਰਾਣੀ ਘੁੰਮਿਆ ਦੂਰ ਦੁਰਾਡਾ, ਬੜੇ ਵਧਾਏ ਸ਼ੋਰ
ਦੇਸ ਪਰਾਇਓਂ ਸੂਹਾਂ ਲੈਂਦੀ, ਤੁਰੇ ਬੰਗਾਲਣ ਤੋਰ
ਸਾਰੇ ਜੱਗ ਢੰਡੋਰਾ ਏਹੀਓ, ਹਮ ਸਾਧ ਓਹ ਚੋਰ
ਰਾਣੀ ਕਾਲੀ ਵਾਂਗਰ ਪੂਜੋ, ਮਿਥ ਘੜੋ ਇਕ ਹੋਰ
ਜਦ ਮੁਨਸਫਾਂ ਕੀਤੀ ਛਲਣੀ, ਮੱਚਗੀ ਹਾਹਾਕਾਰ
ਔਖੀ ਐ ਸਰਕਾਰ . . .।
ਏਸ ਤਖਤ ਦੀ ਓਸ ਤਖਤ ਨਾਲ, ਡਾਢੀ ਟੱਕਰ ਲੱਗੀ
ਬੜੇ ਸਿਆਣੇ ਫਿਕਰੀਂ ਪਾਏ, ਕੈਸੀ ਵਾਅ ਪੁਰੇ ਦੀ ਵੱਗੀ
ਇੱਕ ਹੱਥ ਪਾਵਣ ਦੂਜਾ ਛੁੱਟੇ, ਏਥੇ ਲੱਗਦੀ ਨਹੀਂਓ ਅੱਡੀ
ਮੁੱਠੀ ਭਰ ਨੈ ਵਾਹਣੀਂ ਪਾਈ, ਵਿਸ਼ਵਗੁਰੂ ਦੀ ਰਾਣੀ ਵੱਡੀ
ਮੁੜ ਪਰਤਣ ਦੀ ਵੀਹੀ ਭੀੜੀ, ਕਿਵ ਨਿਕਲਣ ਏਥੋਂ ਬਾਹਰ
ਔਖੀ ਐ ਸਰਕਾਰ . . .।
ਵਿਦਵਾਨੀ ਬਦਵਾਨੀ ਹੋਈ, ਹੁਣ ਪੱਤਰਕਾਰੀ ਲੀਰਾਂ
ਵਿਚ ਮਜਲਿਸਾਂ ਵਾਚਣ ਲੱਗੇ, ਸੱਚੇ ਸੰਤ ਦੇ ਤੀਰਾਂ
ਕਿੱਲ੍ਹ-ਕਿੱਲ੍ਹ ਕੇ ਖੂਨੀ ਕਹਿੰਦੇ, ਅੰਮ੍ਰਿਤਸਰ ਦੇ ਬੀਰਾਂ
ਸ਼ਹੀਦਾਂ ਨੋ ਅੱਤਵਾਦੀ ਆਖਣ, ਭਾਲਣ ਰਾਂਝੇ-ਹੀਰਾਂ
ਸਮਾਂ ਬੀਤਿਆ ਸੱਚ ਉਜਾਗਰ, ਸਭ ਕਵੀ-ਕਹਾਣੀਕਾਰ
ਜੂਨ ਚੁਰਾਸੀ, ਮੁੜ ਮੁੜ ਆਸੀ, ਔਖੀ ਐ ਸਰਕਾਰ
ਸੱਚੇ ਦਰਬਾਰੋਂ, ਸੁੱਚੇ ਕਿਰਦਾਰੋ, ਪੈਂਦੀ ਹੈ ਫਿਟਕਾਰ।
Comments
comments
