ਵਿਦੇਸ਼

1986 ‘ਚ ਨਕੋਦਰ ਵਿਖੇ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਗਈਆਂ

By ਸਿੱਖ ਸਿਆਸਤ ਬਿਊਰੋ

January 09, 2017

ਸਟਾਕਟਨ (ਅਮਰੀਕਾ): 4 ਫ਼ਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗੰਥ ਸਾਹਿਬ ਦੇ ਬੇਅਦਬੀ ਦੇ ਵਿਰੋਧ ਵਿੱਚ ਸਿੱਖਾਂ ਦੇ ਪੁਰਅਮਨ ਮਾਰਚ ‘ਤੇ ਗੋਲੀਆਂ ਚਲਾ ਕੇ ਪੁਲਿਸ ਵਲੋਂ ਚਾਰ ਨੌਜਵਾਨ ਸ਼ਹੀਦ ਕੀਤੇ ਗਏ ਸਨ, ਜਿਨ੍ਹਾਂ ਨੂੰ ਪੰਥ ਨੇ ਬਹੁਤ ਮਾਣ ਸਨਮਾਨ ਦਿੱਤਾ। ਇਹ ਪਰਿਵਾਰ ਕੇਂਦਰੀ ਸਿੱਖ ਅਜਾਇਬਘਰ ਅੰਮ੍ਰਿਤਸਰ ਵਿਖੇ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਲਵਾਉਣ ਲਈ ਯਤਨ ਕਰ ਰਹੇ ਹਨ।

ਹੁਣ ਪਰਿਵਾਰ ਨੇ ਕੈਨੇਡਾ ਅਮਰੀਕਾ ਦੇ ਕੁਝ ਗੁਰਦੁਆਰਾ ਸਾਹਿਬਾਨਾਂ ‘ਚ ਇਨ੍ਹਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨੂੰ ਲਗਾਉਣ ਦਾ ਉਪਰਾਲਾ ਅਰੰਭਿਆ ਹੈ ਤਾਂ ਕਿ ਸ਼ਰੋਮਣੀ ਕਮੇਟੀ ਨੂੰ ਕੌਮੀ ਫਰਜ਼ਾਂ ਦਾ ਅਹਿਸਾਸ ਹੋ ਸਕੇ।

8 ਜਨਵਰੀ ਨੂੰ ਗਦਰੀ ਬਾਬਿਆਂ ਦੀ ਧਰਤੀ ਕੈਲੇਫੋਰਨੀਆ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਟਾਕਟਨ ਵਿਖੇ ਸੰਗਤ ਦੇ ਸਹਿਯੋਗ ਨਾਲ ਨਕੋਦਰ ਵਿਖੇ ਸ਼ਹੀਦ ਹੋਏ ਇਨ੍ਹਾਂ ਚਾਰ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ। ਇਸ ਮੌਕੇ ਡਾ. ਅਮਰਜੀਤ ਸਿੰਘ ਵਾਸ਼ਿੰਟਨ ਡੀ. ਸੀ. ਅਤੇ ਪੰਜਾਬੀ ਸਾਹਿਤਕ ਸ਼ਖ਼ਸੀਅਤ ਪ੍ਰੋ. ਨਿਰੰਜਣ ਸਿੰਘ ਢੇਸੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਸੰਗਤ ਨੇ ਸਾਂਝੇ ਰੂਪ ‘ਚ ਮੰਗ ਕੀਤੀ ਕਿ ਅਗਲੇ ਮਹੀਨੇ ਸ਼ਹੀਦਾਂ ਦੀ ਆ ਰਹੀ ਬਰਸੀ ਤੋਂ ਪਹਿਲਾਂ ਕੇਂਦਰੀ ਸਿੱਖ ਅਜਾਇਬਘਰ ‘ਚ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਕੌਮੀ ਫਰਜ ਨਿਭਾਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: