August 31, 2012 | By ਸਿੱਖ ਸਿਆਸਤ ਬਿਊਰੋ
ਸ਼੍ਰੀ ਅੰਮ੍ਰਿਤਸਰ (30 ਅਗਸਤ, 2012): ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਉਪਾਧੀ ਪ੍ਰਾਪਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਦੀ 17ਵੀ ਬਰਸੀ ਮੌਕੇ ਅੱਜ ਸਿੱਖ ਸੰਗਤਾ ਸ਼ੀ ਅਕਾਲ ਤਖਤ ਸਾਹਿਬ ਵਿਖੇ ਹੁੰਮ-ਹੁੰਮਾਕੇ ਪਹੁੰਚਣ, ਇਹ ਅਪੀਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਜ਼ੂਰੀ ਰਾਗੀ ਸ਼ੀ ਦਰਬਾਰ ਸਾਹਿਬ ਭਾਈ ਸੁਖਵਿੰਦਰ ਸਿੰਘ ਨੇ ਕਰਦਿਆ ਕਿਹਾ ਹੈ ਕਿ ਭਾਈ ਦਿਲਾਵਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ ਉਹਨਾ ਦੀ ਯਾਦ ਵਿੱਚ ਅੱਜ ਸ਼ੀ ਅਕਾਲ ਤਖਤ ਸਾਹਿਬ ਦੀ ਦੂਸਰੀ ਮੰਜ਼ਿਲ ਤੇ ਅਯੋਜਿਤ ਸ਼ਹੀਦੀ ਸਮਾਗਮ ਵਿੱਚ ਸ਼ੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਪੰਥਕ ਸਖਸ਼ੀਅਤਾਂ ਸ਼ਹੀਦਾ ਨੂੰ ਸਰਧਾਂਜਲੀ ਅਰਪਿਤ ਕਰਨਗੀਆ ਉਹਨਾ ਕਿਹਾ ਕਿ ਇਸ ਮੌਕੇ ਅਨੇਕਾ ਸ਼ਹੀਦ ਪ੍ਰੀਵਾਰਾ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।ਫੈਡਰੇਂਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦੀ ਯਾਦ ਵਿੱਚ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਿੰਡ ਰਾਜੋਆਣਾ ਨਜ਼ਦੀਕ ( ਲੁਧਿਆਣਾ) ਵਿਖੇ ਵੀ ਸ਼ਹੀਦੀ ਸਮਾਗਮ ਹੋਵੇਗਾ ਉੱਥੇ ਵੀ ਸੰਗਤਾ ਨੂੰ ਹੁੰਮ – ਹੁੰਮਾਂ ਕੇ ਪਹੁੰਚਣਾ ਚਾਹੀਦਾ ਹੈ ।ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 8 ਵਜੇ ਸ਼ੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਜਦਕਿ ਬਾਅਦ ਦੁਪਹਿਰ ਰਾਜੋਆਣਾ ਦੇ ਪਿੰਡ ਵਿਖੇ ਸ਼ਹੀਦੀ ਸਮਾਗਮ ਹੋਵੇਗਾ । ਸ਼ੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਉਹਨਾ ਦਾ ਮਾਣ ਕਰਨਾ ਸਾਡਾ ਨੈਤਿਕ ਫਰਜ਼ ਹੈ।
Related Topics: All India Sikh Students Federation (AISSF), Karnail Singh Peer Mohammad, Shaheed Dilawar Singh