ਚਿਤਰਕੂਟ (ਯੂ.ਪੀ.) 'ਚ ਰੇਲਗੱਡ ਨੂੰ ਹਾਦਸਾ: ਵਾਸਕੋ ਡੀ ਗਾਮਾ ਰੇਲ ਗੱਡੀ ਦੇ ਪਟਰੀ ਤੋਂ ਲਹਿਣ ਕਾਰਨ 3 ਮੌਤਾਂ

ਆਮ ਖਬਰਾਂ

ਚਿਤਰਕੂਟ (ਯੂ.ਪੀ.) ‘ਚ ਰੇਲਗੱਡੀ ਨੂੰ ਹਾਦਸਾ: ਵਾਸਕੋ ਡੀ ਗਾਮਾ ਰੇਲ ਗੱਡੀ ਦੇ ਪਟਰੀ ਤੋਂ ਲਹਿਣ ਕਾਰਨ 3 ਮੌਤਾਂ

By ਸਿੱਖ ਸਿਆਸਤ ਬਿਊਰੋ

November 24, 2017

ਚਿਤਰਕੂਟ: ਉੱਤਰ ਪ੍ਰਦੇਸ਼ ਦੇ ਮਾਣਿਕਪੁਰ ਰੇਲਵੇ ਸਟੇਸ਼ਨ ਦੇ ਨੇੜੇ ਅੱਜ (24 ਨਵੰਬਰ, 2017) ਸਵੇਰੇ ਵਾਸਕੋ ਡੀ ਗਾਮਾ-ਪਟਨਾ ਐਕਸਪ੍ਰੈਸ ਰੇਲ ਗੱਡੀ ਦੀਆਂ 13 ਬੋਗੀਆਂ ਪਟਰੀ ਤੋਂ ਉੱਤਰ ਗਈਆਂ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਉੱਤਰ ਪ੍ਰਦੇਸ਼ ਦੇ ਪੁਲਿਸ ਮੁਖੀ (ਕਾਨੂੰਨ ਵਿਵਸਥਾ) ਅਨੰਦ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਲਗਦਾ ਹੈ ਕਿ ਇਹ ਹਾਦਸਾ ਪਟਰੀਆਂ ‘ਚ ਤਰੇੜ ਆਉਣ ਕਰਕੇ ਹੋਈ ਹੈ।

ਉੱਤਰ-ਮੱਧ ਰੇਲਵ ਦੇ ਲੋਕ ਸੰਪਰਕ ਅਧਿਕਾਰੀ ਅਮਿਤ ਮਾਲਵੀਆ ਨੇ ਦੱਸਿਆ ਕਿ ਐਸ 3 ਤੋਂ ਐਸ 11 ਤਕ ਦੇ ਸਲੀਪਰ ਕਲਾਸ ਦੀਆਂ ਬੋਗੀਆਂ, ਦੋ ਸਾਧਾਰਣ ਕੋਚ ਅਤੇ ਦੋ ਹੋਰ ਕੋਚ ਪਟਰੀ ਤੋਂ ਲਹਿ ਗਏ।

ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਫੌਰੀ ਹਸਪਤਾਲ ਪਹੁੰਚਾਇਆ ਗਿਆ ਅਤੇ ਬਚਾਅ ਦਾ ਕੰਮ ਜਾਰੀ ਹੈ।

ਅਲਾਹਾਬਾਦ ਦੇ ਜ਼ੋਨਲ ਰੇਲ ਅਧਿਕਾਰੀ (ਡੀ ਆਰ ਐਮ) ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਹਾਦਸੇ ‘ਚ ਮਾਰੇ ਗਏ ਯਾਤਰੀਆਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 1-1 ਲੱਖ ਦੀ ਮਦਦ ਦਾ ਐਲਾਨ ਵੀ ਕੀਤਾ

ਜ਼ਿਲ੍ਹਾ ਹਸਪਤਾਲ ਵਲੋਂ 2 ਮ੍ਰਿਤਕਾਂ ਦੀ ਜਾਰੀ ਪਛਾਣ ਮੁਤਾਬਕ ਗੋਲੂ ਕੁਮਾਰ (6) ਅਤੇ ਦੀਪਕ ਕੁਮਾਰ (30) ਵਜੋਂ ਹੋਈ ਜਦਕਿ ਤੀਜੇ ਮ੍ਰਿਤਕ ਦੀ ਪਛਾਣ ਹਾਲੇ ਤਕ ਨਹੀਂ ਹੋ ਸਕੀ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Patna Bound Vasco De Gama Express Train Derails Near Manikpur, 3 Reported Dead …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: