ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ

ਖਾਸ ਖਬਰਾਂ

ਪਠਾਨਕੋਟ ਫੌਜੀ ਹਵਾਈ ਅੱਡਾ ਹਮਲਾ: ਧਮਾਕਿਆਂ ਤੋਂ ਬਾਅਦ ਫਿਰ ਗੋਲੀਬਾਰੀ ਸ਼ੁਰੂ ਹੋਈ

By ਸਿੱਖ ਸਿਆਸਤ ਬਿਊਰੋ

January 03, 2016

ਚੰਡੀਗੜ੍ਹ (3 ਜਨਵਰੀ, 2015): ਪਠਾਨਕੋਟ ਫੌਜੀ ਹਵਾਈ ਅੱਡੇ ਵਿੱਚ ਭਾਰਤੀ ਸੁਰੱਖਿਆ ਜਵਾਨਾਂ ਅਤੇ ਹਮਲਾਵਰਾਂ ਵਿਚਕਾਰ ਫਿਰ ਤੋਂ ਮੁਕਾਬਲਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ।ਅੱਜ ਫੌਜੀ ਅੱਡੇ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਹੈ।ਸੂਤਰਾਂ ਮੁਤਾਬਿਕ 2 ਹੋਰ ਹਮਲਾਵਰ ਹਵਾਈ ਅੱਡੇ ਅੰਦਰ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

ਹੁਣ ਤੱਕ ਦੀਆਂ ਮਿਲੀਆਂ ਖ਼ਬਰਾਂ ਮੁਤਾਬਿਕ ਨੈਸ਼ਨਲ ਸਕਿਉਰਿਟੀ ਗਾਰਡਜ਼ ਦੇ ਲੈਫਟੀਨੈਟ ਕਰਨਲ ਨਰਿੰਜਣ ਸਿੰਘ ਸਮੇਤ 11 ਭਾਰਤੀ ਸੁਰੱਖਿਆ ਜਵਾਨ ਮਾਰੇ ਜਾ ਚੁੱਕੇ ਹਨ, ਜਦਕਿ 4 ਹਮਲਾਵਰਾਂ ਦੀ ਮੌਤ ਦੀ ਖਬਰ ਹੈ।

ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਫੌਜੀ ਵਰਦੀ ਵਿੱਚ ਆਏ ਹਮਲਾਵਰਾਂ ਵੱਲੋਂ ਹਵਾਈ ਅੱਡੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਹਮਲਾਵਰਾਂ ਅਤੇ ਸੁਰੱਖਿਆ ਦਸਤਿਆਂ ਵਿੱਚਕਾਰ ਚੱਲੇ ਮੁਕਾਬਲੇ ਦੌਰਾਨ ਦੋ ਵਾਰ ਭਾਰਤ ਸਰਕਾਰ ਵੱਲੋਂ ਮੁਕਾਬਲਾ ਖਤਮ ਹੋਣ ਦਾ ਐਲਾਨ ਕੀਤਾ ਗਿਆ ਹੈ।

ਕੱਲ ਸ਼ਾਮੀ ਤਕਰੀਬਨ 5 ਵਜੇ ਭਾਰਤ ਦੇ ਘਰੇਲੂ ਮੰਤਰੀ ਰਾਜਨਾਥ ਸਿੰਘ ਨੇ ਸੁਰੱਖਿਆ ਦਸਤਿਆਂ ਵੱਲੋਂ ਮੁਹਿੰਮ ਖਤਮ ਕਰਨ ਦਾ ਐਲਾਨ ਟਵਿੱਟਰ ਜਰੀਏ ਕੀਤਾ ਸੀ, ਪਰ ਅੱਜ ਹੋਏ ਧਮਾਕਿਆਂ ਤੋਂ ਬਾਅਦ ਮੁਕਾਬਲਾ ਫਿਰ ਸ਼ੁਰੂ ਹੋ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: