ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਟਿਕਟਾਂ ਨੂੰ ਲੈ ਕੇ ਲਾਏ ਜਾ ਰਹੇ ਦੋਸ਼ਾਂ ਨੂੰ ਬਿਲਕੁਲ ਬੇ-ਬੁਨਿਆਦ ਦੱਸਦਿਆਂ ਇਸਨੂੰ ਆਮ ਆਦਮੀ ਪਾਰਟੀ ਦੀ ਦਿੱਖ ਨੂੰ ਖਰਾਬ ਕਰਨ ਦੀ ਗਹਿਰੀ ਸਾਜ਼ਿਸ਼ ਦੱਸਿਆ ਹੈ।
ਪਵਿਤਰ ਸਿੰਘ ਅਤੇ ਲਖਵਿੰਦਰ ਕੌਰ ’ਤੇ ਦਰਜ਼ ਹੋਵੇਗਾ ਮਾਣਹਾਨੀ ਦਾ ਫੌਜਦਾਰੀ ਅਤੇ ਦੀਵਾਨੀ ਮਾਮਲਾ ਦਰਜ: ਸ਼ੇਰਗਿਲ
ਵੀਰਵਾਰ ਨੂੰ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਲੀਗਲ ਸੈਲ ਦੇ ਪ੍ਰਧਾਨ ਹਿਮੰਤ ਸਿੰਘ ਸ਼ੇਰਗਿਲ ਅਤੇ ਪ੍ਰਸ਼ਾਸਨਿਕ ’ਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੁੱਖੀ ਜਸਬੀਰ ਸਿੰਘ ਬੀਰ (ਰਿਟਾ.) ਆਈ.ਏ.ਐਸ. ਨੇ ਕਿਹਾ ਕਿ ਜੋ ਲੋਕ ਸਿਰਫ਼ ਟਿਕਟ ਦੀ ਇੱਛਾਂ ਲੈਕੇ ਆਮ ਆਦਮੀ ਪਾਰਟੀ ਵਿਚ ਆਏ ਹਨ, ਉਨ੍ਹਾਂ ਦਾ ਪਾਰਟੀ ਦੇ ਸਿਧਾਤਾਂ ਅਤੇ ਕ੍ਰਾਂਤੀਕਾਰੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਸੀ। ਹੁਣ ਟਿਕਟ ਨਾ ਮਿਲਣ ਦੇ ਕਾਰਨ ਅਜਿਹੇ ਲੋਕ ਆਪਣੀ ਅਸਲਿਅਤ ਦਿਖਾ ਰਹੇ ਹਨ। ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲੀਆਂ ਦੇ ਮੁੱਖੀ ਸੰਜੇ ਸਿੰਘ ਅਤੇ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ ਵਰਗੇ ਇਮਾਨਦਾਰ ਅਤੇ ਬੇਦਾਗ ਆਗੂਆਂ ’ਤੇ ਝੂਠੇ ਅਤੇ ਨਿਰਾਧਾਰ ਦੋਸ਼ ਲਗਾਉਣ ਵਾਲੇ ਪਵਿੱਰਤ ਸਿੰਘ ਅਤੇ ਉਸਦੀ ਪਤਨੀ ਲਖਵਿੰਦਰ ਕੌਰ ਵੀ ਫਿਲੌਰ ਤੋਂ ਟਿਕਟ ਦੇ ਚਾਹਵਾਨ ਸਨ, ਜਦੋਂ ਟਿਕਟ ਨਹੀਂ ਮਿਲੀ ਤਾਂ ਉਨ੍ਹਾਂ ਨੇ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਬੇ-ਬੁਨਿਆਦ ਦੋਸ਼ ਲਗਾਏ ਹਨ, ਇਹ ਦੋਸ਼ ਕਿਸੇ ਤੱਥ ਅਤੇ ਬਿਨਾਂ ਸਬੂਤ ਦੇ ਲਗਾਉਣ ਵਾਲੇ ਪਵਿੱਤਰ ਸਿੰਘ ਅਤੇ ਲਖਵਿੰਦਰ ਕੌਰ ਖਿਲਾਫ ਮਾਣਹਾਨੀ ਦਾ ਫੌਜਦਾਰੀ ਅਤੇ ਦੀਵਾਨੀ ਮੁਕੱਦਮਾ ਦਰਜ਼ ਕਰਵਾਈਆ ਜਾਵੇਗਾ।
ਮੈਂ ਖੁੱਦ ਕੀਤਾ ਸੀ ਚੋਣਾਂ ਲੜਨ ਤੋਂ ਇਨਕਾਰ: ਜਸਬੀਰ ਸਿੰਘ ਬੀਰ
ਹਿੰਮਤ ਸਿੰਘ ਸ਼ੇਰਗਿਲ ਅਤੇ ਜਸਬੀਰ ਸਿੰਘ ਬੀਰ ਨੇ ਕਿਹਾ ਕਿ ਪਾਰਟੀ ਨੂੰ ਜੇਕਰ ਕਿਸੇ ਵੀ ਆਗੂ ’ਤੇ ਸਬੂਤਾਂ ਦੇ ਆਧਾਰ ’ਤੇ ਸ਼ਿਕਾਇਤ ਮਿਲਦੀ ਹੈ, ਤਾਂ ਉਸ ਉਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਹ ਭਾਵੇਂ ਕੋਈ ਵੱਡਾ ਆਗੂ ਵੀ ਕਿਉਂ ਨਾ ਹੋਵੇ। ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਿਸਾਲ ਕਾਇਮ ਕੀਤੀ ਜਦੋਂ ਉਨ੍ਹਾਂ ਨੇ ਇਕ ਆਡਿਓ ਟੇਪ ਸੁਣਕੇ ਮੰਤਰੀ ਪੱਧਰ ਦੇ ਇਕ ਆਗੂ ’ਤੇ ਕਾਰਵਾਈ ਕੀਤੀ। ‘ਆਪ’ ਆਗੂਆਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦਾ ਪਿੱਛੋਕੜ ਜ਼ਰੂਰ ਪਤਾ ਕਰਨ। ਸੰਜੇ ਸਿੰਘ ਦੇ ਦਿੱਲੀ ਦੇ ਤਿਲਕ ਨਗਰ ਘਰ ਵਿਚ ਸੋਫਾ ਤੱਕ ਨਹੀਂ ਹੈ। ਸੰਜੇ ਸਿੰਘ ਉਹੀ ਵਿਅਕਤੀ ਹਨ, ਜਿਨ੍ਹਾਂ ਨੇ ਗੁਜਰਾਤ, ਨੇਪਾਲ ਅਤੇ ਕਸ਼ਮੀਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਹਾੜ ਅਤੇ ਭੂਚਾਲ ਪੀੜਤਾਂ ਦੀ ਕਈ ਮਹੀਨੇ ਮਦਦ ਕੀਤੀ। ਜਦੋਂਕਿ ਦੁਰਗੇਸ਼ ਪਾਠਕ ਦਿੱਲੀ ਵਿਚ ਆਈ.ਏ.ਐਸ. ਅਫਸਰ ਦੀ ਤਿਆਰੀ ਕਰਨ ਲਈ ਆਏ ਸੀ ਅਤੇ ਬੱਚਿਆਂ ਨੂੰ ਟਿਊੂਸ਼ਨ ਪੜ੍ਹਾਕੇ ਗੁਜ਼ਾਰਾ ਕਰਦੇ ਹੋਏ, ਅੰਨਾ ਅੰਦੋਲਨ ਵਿਚ ਸ਼ਾਮਲ ਹੋਏ।
ਇਸ ਮੌਕੇ ’ਤੇ ਜਸਬੀਰ ਸਿੰਘ ਬੀਰ ਨੇ ਕਿਹਾ ਕਿ ਪਵਿੱਤਰ ਸਿੰਘ ਅਤੇ ਉਸਦੀ ਪਤਨੀ ਲਖਵਿੰਦਰ ਕੌਰ ਦਾ ਟਿਕਟ ਹਾਸਲ ਕਰਨ ਦਾ ਹੀ ਮਕਸਦ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਪਵਿੱਤਰ ਸਿੰਘ ਅਤੇ ਉਸਦੀ ਪਤਨੀ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ, ਜਦੋਂਕਿ ਫਿਲੌਰ ਟਿਕਟ ਦੇ 2 ਦਾਅਵੇਦਾਰਾਂ ਦੇ ਖਿਲਾਫ਼ ਉਨ੍ਹਾਂ ਦੇ ਸੈਲ ਵਿਚ ਸ਼ਿਕਾਇਤਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦੀ ਤੁਰੰਤ ਜਾਂਚ ਕਰਵਾ ਲਈ ਗਈ ਸੀ।
ਜਸਬੀਰ ਸਿੰਘ ਬੀਰ ਨੇ ਉਨ੍ਹਾਂ ਦੋਸ਼ਾਂ ਨੂੰ ਬੇ-ਬੁਨਿਆਦ ਅਤੇ ਝੂਠੇ ਦੱਸਿਆ ਹੈ, ਜਿਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਸਮੇਤ ਅੱਧਾ ਦਰਜਨ ਆਗੂਆਂ ਨੂੰ ਟਿਕਟ ਨਾ ਦੇਕੇ ਪਾਰਟੀ ਨੇ ਉਨ੍ਹਾਂ ਨੂੰ ਹਾਸ਼ੀਏ ’ਤੇ ਸੁੱਟਿਆ ਹੈ। ਬੀਰ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਚੋਣਾਂ ਲੜਨ ਅਤੇ ਵਿਧਾਨ ਸਭਾ ਖੇਤਰ ਨੂੰ ਚੁਨਣ ਲਈ ਫਰਵਰੀ ਦੇ ਮਹੀਨੇ ਵਿਚ ਪੂੱਛਿਆ ਸੀ, ਪਰ ਉਨ੍ਹਾਂ ਪਾਰਟੀ ਵਿਚ ਕੰਮ ਕਰਨ ਤਰਜੀਹ ਦਿੱਤੀ ਅਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।
ਸਬੰਧਤ ਖ਼ਬਰ: ‘ਆਪ’ ਮੈਂਬਰ ਵਲੋਂ ਸੰਜੈ ਸਿੰਘ, ਦੁਰਗੇਸ਼ ਪਾਠਕ ‘ਤੇ ਟਿਕਟ ਲਈ 50 ਲੱਖ ਰੁਪਏ ਮੰਗਣ ਦਾ ਇਲਜ਼ਾਮ .
ਬੀਰ ਨੇ ਕਿਹਾ ਕਿ ‘ਆਪ’ ਪਾਰਟੀ ਪਵਿਤਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ ਦੇ ਖਿਲਾਫ ਸਖਤ ਕਾਰਵਾਈ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਜਾਰੀ ਕਰ ਰਹੀ ਹੈ।