ਪੰਜਾਬ ਦੀ ਰਾਜਨੀਤੀ

ਪ੍ਰਗਟ ਸਿੰਘ ਅਤੇ ਜਗਬੀਰ ਬਰਾੜ ਦੋਵੇਂ ਜਲੰਧਰ ਕੈਂਟ ਤੋਂ ਚੋਣ ਲੜਨ ਦੇ ਚਾਹਵਾਨ; ਰੇਕੜਾ ਬਰਕਰਾਰ

By ਸਿੱਖ ਸਿਆਸਤ ਬਿਊਰੋ

December 08, 2016

ਜਲੰਧਰ: ਸਾਬਕਾ ਅਕਾਲੀ ਵਿਧਾਇਕ ਪ੍ਰਗਟ ਸਿੰਘ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਕੈਂਟ ਸੀਟ ‘ਤੇ ਉਮੀਦਵਾਰੀ ਨੂੰ ਲੈ ਕੇ ਕਾਂਗਰਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਕਾਲੀ ਦਲ ਨੂੰ ਅਲਵਿਦਾ ਕਹਿ ਕਾਂਗਰਸ ਦਾ ਹੱਥ ਫੜਨ ਵਾਲੇ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਹਨ ਤੇ ਉਹ ਫਿਰ ਇਸੇ ਸੀਟ ਤੋਂ ਚੋਣ ਲੜਨ ਦੇ ਇੱਛੁਕ ਹਨ। ਪਰ ਕਾਂਗਰਸ ਵੱਲੋਂ ਇਸ ਸੀਟ ਤੋਂ ਪਹਿਲਾਂ ਚੋਣ ਲੜਨ ਵਾਲੇ ਜਗਬੀਰ ਬਰਾੜ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਪ੍ਰਗਟ ਸਿੰਘ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਐਲਾਨ ਕਰ ਚੁੱਕੇ ਸਨ ਕਿ ਕਾਂਗਰਸ ਟਿਕਟ ਜਗਬੀਰ ਬਰਾੜ ਨੂੰ ਹੀ ਮਿਲੇਗੀ।

17 ਸਤੰਬਰ ਨੂੰ ਜਲੰਧਰ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਉਹ ਟਿਕਟ ਲਈ ਜਗਬੀਰ ਬਰਾੜ ਦੇ ਨਾਮ ਦੀ ਸਿਫਾਰਸ਼ ਕਰਨਗੇ। ਉਸ ਦਿਨ ਕੈਪਟਨ ਨੇ ਕਿਹਾ ਸੀ ਕਿ, “ਪ੍ਰਗਟ ਦੱਸੋ, ਜਗਬੀਰ ਉਸ ਨੂੰ ਹਰਾਉਣ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕੌਣ ਕਿਸ ਨੂੰ ਹਰਾਏਗਾ। ਆਖਰੀ ਫੈਸਲਾ ਤਾਂ ਕਾਂਗਰਸ ਹਾਈ ਕਮਾਨ ਨੇ ਹੀ ਕਰਨਾ ਹੈ। ਮੈਂ ਜਗਬੀਰ ਬਰਾੜ ਦੇ ਨਾਮ ਦੀ ਸਿਫਾਰਸ਼ ਕਰਾਂਗਾ।” ਪਰ ਕੈਪਟਨ ਦਾ ਇਹ ਬਿਆਨ ਉਸ ਵੇਲੇ ਆਇਆ ਸੀ, ਜਦ ਪ੍ਰਗਟ ਸਿੰਘ ਕਾਂਗਰਸ ‘ਚ ਸ਼ਾਮਲ ਨਹੀਂ ਹੋਏ ਸਨ। ਅਜਿਹੇ ‘ਚ ਅੱਜ ਦੇ ਹਲਾਤ ਬਦਲ ਚੁੱਕੇ ਹਨ।

ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ‘ਚ ਹੈ। ਪਰ ਜਗਬੀਰ ਬਰਾੜ ਇਸ ਦਾ ਸਾਫ ਵਿਰੋਧ ਜਤਾ ਰਹੇ ਹਨ। ਉਨ੍ਹਾਂ ਸਾਫ ਕੀਤਾ ਹੈ ਕਿ ਉਹ ਇਸੇ ਸੀਟ ਤੋਂ ਚੋਣ ਲੜਨ ਦੇ ਇੱਛੁੱਕ ਹਨ। ਇਨ੍ਹਾਂ ਹਾਲਾਤਾਂ ‘ਚ ਜਲੰਧਰ ਕੈਂਟ ਸੀਟ ਕਾਂਗਰਸ ਪਾਰਟੀ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: