ਜੇਲ ਦੇ ਬਾਹਰ ਖੜਾ ਭਾਈ ਖੇੜਾ ਦਾ ਪਰਿਵਾਰ

ਸਿੱਖ ਖਬਰਾਂ

ਭਾਈ ਗੁਰਦੀਪ ਸਿੰਘ ਦੇ ਨਾਲ ਮਾਂ-ਪਿਉ ਦੀ ਨਹੀਂ ਹੋ ਸਕੀ ਮੁਲਾਕਾਤ

By ਸਿੱਖ ਸਿਆਸਤ ਬਿਊਰੋ

June 27, 2015

ਅੰਮ੍ਰਿਤਸਰ (26 ਜੂਨ, 2015): ਕਰਨਾਟਕਾ ਦੀ ਜੇਲ੍ਹ ਵਿੱਚੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਸਿੱਖ ਰਾਜਸੀ ਕੈਦੀ ਬਾਈ ਗੁਰਦੀਫ ਸਿੰਘ ਖੇੜਾ ਨਾਲ ਉਦਾੇ ਮਾਂ-ਪਿਉ ਅੱਜ ਮੁਲਾਕਾਤ ਨਹੀਂ ਕਰ ਸਕੇ।ਆਪਣੇ ਪੁੱਤਰ ਨਾਲ ਮੁਲਾਕਾਤ ਕਰਨ ਦੀ ਚਾਹਤ ਲੈਕੇ ਪੁਜੇ ਬਜੁਰਗ ਪਿਤਾ ਸ੍ਰ ਬੰਤਾ ਸਿੰਘ ਅਤੇ ਮਾਤਾ ਜਗੀਰ ਕੌਰ ਭਾਈ ਗੁਰਦੀਪ ਸਿੰਘ ਦੀ ਮੁਲਾਕਾਤ ਦਾ ਦਿਨ ਨਾ ਹੋਣ ਕਾਰਣ ਮੁਲਾਕਾਤ ਨਹੀਂ ਕਰ ਸਕੇ।

ਭਾਈ ਗੁਰਦੀਪ ਸਿੰਘ ਦੇ ਪਿਤਾ ਸ੍ਰ ਬੰਤਾ ਸਿੰਘ ਅਤੇ ਮਾਤਾ ਜਗੀਰ ਕੌਰ ਨੂੰ ਲੈਕੇ ਦਮਦਮੀ ਟਕਸਾਲ ਸੰਗਰਾਵਾਂ ਦੇ ਸਿੰਘ ਅੱਜ ਸਵੇਰੇ ਹੀ ਅੰਮਿ੍ਰਤਸਰ ਕੇਂਦਰੀ ਜੇਲ੍ਹ ਦੇ ਮੁੱਖ ਗੇਟ ਤੇ ਪੁਜ ਗਏ ਸਨ ਲੇਕਿਨ ਜੇਲ੍ਹ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਭਾਈ ਖੈੜਾ ਨਾਲ ਮੁਲਾਕਾਤ ਕਰਨ ਦੀ ਇਜਾਜਤ ਨਹੀ ਦਿੱਤੀ। ਜੇਲ੍ਹ ਪ੍ਰਸ਼ਾਸ਼ਨ ਦਾ ਕਹਿਣਾ ਸੀ ਕਿ ਜੇਲ ਦੇ ਨਿਯਮਾਂ ਅਨੁਸਾਰ ਭਾਈ ਖੈੜਾ ਦੀ ਮੁਲਾਕਾਤ ਸ਼ਨੀਵਾਰ ਹੀ ਹੋ ਸਕੇਗੀ।

ਭਾਈ ਖੇੜਾ ਦੇ ਪਿਤਾਂ ਸ੍ਰ ਬੰਤਾ ਸਿੰਘ ਨੇ ਦੱਸਿਆ ਕਿ 8 ਸਾਲ ਪਹਿਲਾਂ ਪੁਤਰ ਗੁਰਦੀਪ ਸਿੰਘ ,ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਤੇ ਆਇਆ ਸੀ ਲੇਕਿਨ ਉਸ ਬਾਅਦ ਤਾਂ ਉਹ (ਮਾਤਾ ਪਿਤਾ) ਵੀ ਕਰਨਾਟਕਾ ਮੁਲਾਕਾਤ ਲਈ ਨਹੀ ਜਾ ਸਕੇ।

ਸਥਾਨਕ ਰੇਲਵੇ ਸਟੇਸ਼ਨ ਤੇ ਤੜਕਸਾਰ 2 ਵਜੇ ਦੇ ਕਰੀਬ ਕਾਲੇ ਰੰਗ ਦੀ ਛੋਟੀ ਦਸਤਾਰ ਅਤੇ ਕੇਸਰੀ ਰੰਗ ਦੀ ਸ਼ਰਟ ਪਾਈ ਭਾਈ ਗੁਰਦੀਪ ਸਿੰਘ ਨੂੰ ਲੈਕੇ ਜਿਉਂ ਹੀ ਸਚਖੰਡ ਐਕਸਪ੍ਰੈਸ ਰੁੱਕੀ ਤਾਂ ਉਥੇ ਮੌਜੂਦ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਅਕਾਲੀ ਦਲ ਅੰਮਿ੍ਰਤਸਰ ਦੇ ਸ੍ਰ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਅਤੇ ਸੈਂਕੜੇ ਵਰਕਰਾਂ ਨੇ ਬੋਲੇ ਸੋ ਨਿਹਾਲ, ਰਾਜ ਕਰੇਗਾ ਖਾਲਸਾ, ਸੰਤ ਜਰਂਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਦੇ ਨਾਅਰੇ ਬੁਲੰਦ ਕਰਕੇ ਭਾਈ ਖੈੜਾ ਦਾ ਸਵਾਗਤ ਕੀਤਾ।

ਭਾਈ ਮੋਹਕਮ ਸਿੰਘ ਅਤੇ ਸ੍ਰ ਸਖੀਰਾ ਵਲੋਂ, ਭਾਈ ਖੈੜਾ ਨੂੰ ਬਖਸ਼ਿਸ਼ ਕੀਤੇ ਜਾਣ ਵਾਲੇ ਸਿਰੋਪਾਉ ਵੀ ਹੱਥਾਂ ਵਿੱਚ ਹੀ ਫੜੇ ਰਹਿ ਗਏ ਕਿਉਂਕਿ ਪ੍ਰਸ਼ਾਸ਼ਨ ਨੇ ਕਿਸੇ ਨੂੰ ਭਾਈ ਖੈੜਾ ਦੇ ਨੇੜੇ ਵੀ ਨਾ ਫੜਕਣ ਦਿੱਤਾ। ਜਿਲ੍ਹਾ ਪੁਲਿਸ ਵਲੋਂ ਏ.ਸੀ.ਪੀ.ਹਰਜੀਤ ਸਿੰਘ, ਐਸ.ਐਚ.ਓ.ਸੁਖਵਿੰਦਰ ਸਿੰਘ ਰੰਧਾਵਾ , ਜੀ..ਆਰ.ਪੀ.ਦੇ ਐਸ.ਐਚ.ਓ.ਧਰਮਿੰਦਰ ਕਲਿਆਣ ਸਮੇਤ ਭਾਰੀ ਪੁਲਿਸ ਫੋਰਸ ,ਟੀਅਰ ਗੈਸ ਫੋਰਸ ਸਮੇਤ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: