ਭਾਈ ਪਰਮਜੀਤ ਸਿੰਘ ਪੰਮੇ ਦੇ ਮਾਪਿਓੁ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨਾਲ

ਵਿਦੇਸ਼

ਭਾਈ ਪੰਮੇ ਦੇ ਮਾਪੇ ਪਹੁੰਚੇ ਪੁਰਤਗਾਲ, ਪੁੱਤਰ ਨੂੰ ਭਾਰਤ ਨਾ ਭੇਜਣ ਦੀ ਕੀਤੀ ਅਪੀਲ਼

By ਸਿੱਖ ਸਿਆਸਤ ਬਿਊਰੋ

February 02, 2016

ਲਿਸਬਨ , ਪੁਰਤਗਾਲ (1 ਫਰਵਰੀ, 2016): ਭਾਈ ਪਰਮਜੀਤ ਸਿੰਘ ਪੰਮਾਂ ਜਿੰਨ੍ਹਾਂ ਨੂੰ ਪੁਰਤਾਗਾਲ ਵਿੱਚ ਇੰਟਰਪੋਲ ਨੇ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਸੀ, ਦੇ ਮਾਮਲੇ ਦੀ ਚਾਰਜੋਈ ਕਰਨ ਲਈ ਉਨ੍ਹਾਂ ਦੇ ਮਾਪੇ ਪੁਰਤਗਾਲ ਪਹੁੰਚ ਗਏ ਹਨ।

ਭਾਈ ਪਰਮਜੀਤ ਸਿੰਘ ਪੰਮਾ ਦਾ ਕੇਸ ਜੋ ਏਵੋਰਾ (ਪੁਰਤਗਾਲ) ਦੀ ਅਦਾਲਤ ‘ਚ ਚੱਲ ਰਿਹਾ ਹੈ, ਦੇ ਸਬੰਧ ‘ਚ ਕੇਸ ਦੀ ਪੈਰਵਾਈ ਲਈ ਭਾਈ ਪੰਮਾ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਰਤਨ ਕੌਰ ਵਿਸ਼ੇਸ਼ ਤੌਰ ‘ਤੇ 10 ਦਿਨ ਦਾ ਵੀਜ਼ਾ ਲੈ ਕੇ ਪੁਰਤਗਾਲ ਪਹੁੰਚੇ ਹਨ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਪੁੱਤਰ ਬੇਗੁਨਾਹ ਹੈ ਪਰ ਭਾਰਤ ਸਰਕਾਰ ਉਸ ਨੂੰ ਝੂਠੇ ਕੇਸ ‘ਚ ਫਸਾਉਣਾ ਚਾਹੁੰਦੀ ਹੈ । ਉਨ੍ਹਾਂ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਕੀਤੀਆਂ ਜ਼ਿਆਦਤੀਆਂਦੀ ਵਿਥਿਆ ਸੁਣਾਉਦਿਆਂ ਕਿਹਾ ਕਿ ਸੰਨ 1990-91 ਤੋਂ ਪੁਲਿਸ ਸਾਡੇ ਪਰਿਵਾਰ ਦੇ ਖਹਿੜੇ ਪਈ ਹੈ, ਜਦਕਿ ਜੁਲਾਈ 1991 ‘ਚ ਮੇਰੇ ਵੱਡੇ ਪੁੱਤਰ ਪਰਮਿੰਦਰ ਸਿੰਘ ਉਰਫ ਰਾਜਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ।

ਭਾਈ ਪੰਮਾ ਦੀ ਮਾਤਾ ਜੀ ਨੇ ਅਪੀਲ ਕੀਤੀ ਕਿ ਮੇਰੇ ਪੁੱਤਰ ਨੂੰ ਭਾਰਤ ਨਾ ਭੇਜਿਆ ਜਾਵੇ, ਉਸ ਨੂੰ ਆਪਣੇ ਪਰਿਵਾਰ ‘ਚ ਇੰਗਲੈਂਡ ਹੀ ਭੇਜਣ ਲਈ ਮਦਦ ਕੀਤੀ ਜਾਵੇ । ਉਨਾਂ ਕਿਹਾ ਕਿ ਉਨਾਂ ਆਪਣੇ ਪੁੱਤਰ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਚੜਦੀ ਕਲਾ ‘ਚ ਹੈ । ਇਸ ਮੌਕੇ ਉਨਾਂ ਨਾਲ ਭਾਈ ਪੰਮਾ ਦੀ ਪਤਨੀ ਬੀਬੀ ਪਿੰਕੀ ਕੌਰ ਉਨਾਂ ਦੇ ਬੱਚੇ ਤੇ ਇੰਗਲੈਂਡ ਤੋਂ ਆਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਲੇਡੀਜ਼ ਵਿੰਗ ਦੇ ਪ੍ਰਧਾਨ ਬੀਬੀ ਸਰਬਜੀਤ ਕੌਰ ਵੀ ਸਨ ।

ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਨੂੰ ਪੰਜਾਬ ਪੁਲਿਸ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ, ਪਟਿਆਲਾ ਅਤੇ ਅੰਬਾਲਾ ਵਿੱਚ ਹੋਏ ਬੰਬ ਧਮਾਕਿਆਂ ਦੇ ਕੇਸ ਵਿੱਚ ਭਾਰਤ ਲਿਜਾਣਾ ਚਾਹੁੰਦੀ ਹੈ ਜਦੋਂ ਕਿ ਇਹਨਾਂ ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਅਦਾਲਤਾਂ ਵੱਲੋਂ ਬਾਇੱਜ਼ਤ ਬਰੀ ਕੀਤੇ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: