ਵੀਡੀਓ

ਸ਼ਹੀਦਾਂ ਦੀ ਯਾਦ ਵਿਚ ਪੰਥਕ ਦੀਵਾਨ ‘ਚ ਹੋਈਆਂ ਇਤਿਹਾਸ, ਮੌਜੂਦਾ ਹਾਲਾਤ ਤੇ ਭਵਿੱਖ ਬਾਰੇ ਵਿਚਾਰਾਂ 

By ਸਿੱਖ ਸਿਆਸਤ ਬਿਊਰੋ

July 31, 2024

5 ਜੂਨ 2024 ਨੂੰ ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਪੰਥਕ ਦੀਵਾਨ ਸਜਾਇਆ ਗਿਆ। ਇਸ ਪੰਥਕ ਦੀਵਾਨ ਵਿਚ ਸਥਾਨਕ ਸੰਗਤਾਂ ਤੇ ਵਖ ਵਖ ਪੰਥਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਭਾਈ ਨਰਾਇਸ ਸਿੰਘ ਚੌੜਾ (ਪੰਥ ਸੇਵਕ), ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ, ਦੋਆਬਾ), ਸ. ਪਲਵਿੰਦਰ ਸਿੰਘ ਤਲਵਾੜਾ (ਵਾਰਿਸ ਪੰਜਾਬ ਦੇ), ਸ. ਬਖਸ਼ੀਸ ਸਿੰਘ “ਬਾਬਾ”, ਸ. ਹਰਨੇਕ ਸਿੰਘ ਫੌਜੀ (ਵਾਰਿਸ ਪੰਜਾਬ ਦੇ), ਸ. ਦਵਿੰਦਰ ਸਿੰਘ ਸੇਖੋਂ (ਮਿਸਲ ਸਤਲੁਜ), ਸ. ਮਨਵੀਰ ਸਿੰਘ (ਭਰਾਤਾ ਸ਼ਹੀਦ ਭਾਈ ਹਰਪਾਲ ਸਿੰਘ ਬੱਬਰ), ਭਾਈ ਹਰਦੀਪ ਸਿੰਘ ਮਹਿਰਾਜ਼ (ਪੰਥ ਸੇਵਕ) ਨੇ ਘੱਲੂਘਾਰੇ ਦੇ ਸ਼ਹੀਦਾਂ ਦੇ ਉਚੇ ਕਿਰਦਾਰ ਅਤੇ ਉਹਨਾ ਦੀ ਪਵਿੱਤਰ ਘਾਲਣਾ ਨੂੰ ਸੰਗਤ ਸਾਹਮਣੇ ਪੇਸ਼ ਕੀਤਾ।

ਇਨ੍ਹਾਂ ਸਖਸ਼ੀਅਤਾਂ ਨੇ ਸੰਗਤਾਂ ਨੂੰ ਅਜ਼ੋਕੇ ਅਤੇ ਤੀਜੇ ਘੱਲੂਘਾਰਾ ਦੇ ਸਮੇਂ ਦੇ ਹਲਾਤਾਂ ਤੋਂ ਜਾਣੂ ਕਰਵਾਇਆ ਅਤੇ ਸਿੱਖ ਇਤਿਹਾਸ ਦੇ ਵਰਤਾਰਿਆਂ ਤੋਂ ਸੇਧ ਲੈ ਕੇ ਅੱਜ ਦੇ ਹਲਾਤਾਂ ਨਾਲ ਕਿਵੇਂ ਨਜ਼ਿੱਠ ਸਕਦੇ ਹਾਂ, ਬਾਰੇ ਚਾਣਨਾਂ ਪਾਇਆ। ਇਸ ਸਮੇਂ ਭਾਈ ਹਰਪ੍ਰੀਤ ਸਿੰਘ ਲੋਂਗੋਵਾਲ ਦੁਆਰਾ ਲਿੱਖੀ ਕਿਤਾਬ “ਅਮਰਨਾਮਾ“ ਜਾਰੀ ਕੀਤੀ ਗਈ।

ਇਹ ਕਿਤਾਬ ਮਾਲਵੇ ਖੇਤਰ ਵਿੱਚ ਹਕੂਮਤ ਵਲੋਂ ਬਣਾਏ ਝੂਠੇ ਮੁਕਾਬਲਿਆਂ ਦੌਰਾਨ ਹੋਏ ਸ਼ਹੀਦਾਂ ਬਾਰੇ ਜਾਣਕਾਰੀ ਦਿੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: