
August 12, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਚੰਗੇ ਵਾਤਾਵਰਨ ਤੇ ਕੁਦਰਤੀ ਤਵਾਜਨ ਲਈ ਖਿੱਤੇ ਦਾ ਤੀਜਾ ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ। ਸਾਡੇ ਦੇਸ ਪੰਜਾਬ ਵਿਚ ਰੁੱਖਾਂ ਹੇਠ ਰਕਬਾ ੬% ਤੋਂ ਵੀ ਘੱਟ ਹੈ।
ਪੰਥਕ ਸੇਵਾ ਵਿਚ ਸਰਗਰਮ ਪੰਥ ਸੇਵਕ ਜਥਾ ਦੁਆਬਾ ਵੱਲੋਂ ਕਸਬਾ ਮੁਕੰਦਪੁਰ ਦੀ ਸੰਗਤਾਂ ਦੇ ਸਹਿਯੋਗ ਨਾਲ ਨਾਨਕਸਰ ਸਾਹਿਬ ਹਕੀਮਪੁਰ (ਬੰਗਾ) ਤੋਂ ਵਾਤਾਵਰਨ ਦੀ ਸਾਂਭ ਸੰਭਾਲ ਤਹਿਤ “ਰੁੱਖ ਲਗਾਓ ਵਾਤਾਵਰਨ ਬਚਾਓ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਪੰਥ ਸੇਵਕ ਜਥਾ ਦੁਆਬਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜਥੇ ਵੱਲੋਂ ਨੇੜਲੇ ਇਲਾਕਿਆਂ ‘ਚ ਆਉਣ ਵਾਲੇ ਦਿਨਾਂ ਚ ਰੁੱਖ ਲਗਾਏ ਜਾਣਗੇ।
ਉਹਨਾਂ ਪੰਜਾਬ ਪ੍ਰਤੀ ਦਰਦ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਕਿ ਹਰ ਇਕ ਪ੍ਰਾਣੀ ਵਾਤਾਵਰਨ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਏ ਜਾਣ।
ਹੋਰ ਤਸਵੀਰਾਂ –