ਆਮ ਖਬਰਾਂ

ਪੰਜਾਬ ਪੰਚਾਇਤੀ ਚੋਣਾਂ: 1863 ਸਰਪੰਚ ਅਤੇ 22203 ਪੰਚ ਸਰਬਸੰਮਤੀ ਨਾਲ ਚੁਣੇ ਗਏ

By ਸਿੱਖ ਸਿਆਸਤ ਬਿਊਰੋ

December 24, 2018

ਚੰਡੀਗੜ੍ਹ: ਪੰਜਾਬ ਸੂਬੇ ਵਿਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਇਸ ਵਾਰ 1863 ਸਰਪੰਚ ਅਤੇ 22203 ਪੰਚ ਸਰਬਸੰਮਤੀ ਨਾਲ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ ਹਨ।

ਪੰਜਾਬੀ ਟ੍ਰਿਬਿਊਨ ਵਿਚ ਲੱਗੀ ਖਬਰ ਮੁਤਾਬਕ ਕਾਗਜ ਰੱਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ 28375 ਸਰਪੰਚ ਅਤੇ 104027 ਪੰਚ ਪੇਂਡੂ ਚੋਣ ਮੈਦਾਨ ‘ਚ ਨਿੱਤਰੇ ਹਨ।

ਸਭ ਤੋਂ ਵੱਧ ਸਰਪੰਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਰਬਸੰਮਤੀ ਜਾਂ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ ਹਨ।

ਗੁਰਦਾਸਪੁਰ ਵਿਚ 274 ਅਤੇ ਪਟਿਆਲੇ ਵਿਚ 266 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਭ ਤੋਂ ਵੱਧ 4750 ਪੰਚ, ਪਟਿਆਲੇ ਵਿਚ 3285 ਅਤੇ ਲੁਧਿਆਣੇ ਵਿਚੋਂ 3090 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

ਜਿਕਰਯੋਗ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਵਿਚ ਜਨਾਨੀਆਂ ਲਈ 50 ਫੀਸਦੇ ਥਾਂ ਰਾਖਵੇਂ ਹਨ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: