ਪੀਯੂਸ਼ ਸਿੰਘ ਦਾ ਪਛਾਣ ਪੱਤਰ

ਕੌਮਾਂਤਰੀ ਖਬਰਾਂ

ਪਾਕਿਸਤਾਨ: ਭਾਰਤੀ ਡਿਪਲੋਮੈਟ ਅਦਾਲਤ ‘ਚ ਫੋਟੋ ਖਿੱਚਦਾ ਫੜਿਆ ਗਿਆ; ਮੰਗੀ ਲਿਖਤੀ ਮਾਫੀ

By ਸਿੱਖ ਸਿਆਸਤ ਬਿਊਰੋ

May 13, 2017

ਇਸਲਾਮਾਬਾਦ: ਪਾਕਿਸਤਾਨ ‘ਚ ਭਾਰਤੀ ਡਿਪਲੋਮੈਟ ਪੀਯੂਸ਼ ਸਿੰਘ ਨੂੰ ਉਸ ਵੇਲੇ ਮਾਫੀ ਮੰਗਣੀ ਪਈ ਜਦ ਉਹ ਇਸਲਾਮਾਬਾਦ ਹਾਈ ਕੋਰਟ ਦੇ ਅੰਦਰ ਫੋਟੋ ਖਿੱਚਦਾ ਹੋਇਆ ਫੜਿਆ ਗਿਆ।

ਪੀਯੂਸ਼ ਸਿੰਘ ਉਸ ਮਾਮਲੇ ਦੀ ਸੁਣਵਾਈ ਲਈ ਹਾਈ ਕੋਰਟ ਆਇਆ ਸੀ ਜਿਸ ਵਿਚ ਇਕ ਭਾਰਤੀ ਔਰਤ ਉਜ਼ਮਾ ਨੇ ਇਕ ਪਾਕਿਸਤਾਨੀ ਨਾਗਰਿਕ ਤਾਹਿਰ ਅਲੀ ‘ਤੇ ਜ਼ਬਰਦਸਤੀ ਵਿਆਹ ਕਰਾਉਣ ਦਾ ਦੋਸ਼ ਲਾਇਆ ਸੀ ਅਤੇ ਪਾਕਿਸਾਨੀ ਬੰਦੇ ਤਾਹਿਰ ਅਲੀ ਨੇ ਅਦਾਲਤ ‘ਚ ਪਹੁੰਚ ਕੀਤੀ ਸੀ।

ਰਿਪੋਰਟਾਂ ਮੁਤਾਬਕ ਪੀਯੂਸ਼ ਸਿੰਘ ਨੇ ਅਦਾਲਤ ਦੇ ਅੰਦਰ ਫੋਟੋ ਖਿੱਚੀ ਜਿਸ ਵਿਚ ਜਸਟਿਸ ਮੋਹਸਿਨ ਅਖਤਰ ਕਿਆਨੀ ਦੀ ਤਸਵੀਰ ਵੀ ਸ਼ਾਮਲ ਸੀ। ਜਦੋਂ ਜੱਜ ਨੂੰ ਫੋਟੋ ਖਿੱਚਣ ਦੀ ਗੱਲ ਪਤਾ ਚੱਲੀ ਤਾਂ ਭਾਰਤੀ ਡਿਪਲੋਮੈਟ ਨੂੰ ਲਿਖਤੀ ਮਾਫੀ ਮੰਗਣ ਲਈ ਗਿਆ ਗਿਆ। ਪਹਿਲਾਂ ਤਾਂ ਉਸਨੇ ਜ਼ੁਬਾਨੀ ਮਾਫੀ ਮੰਗੀ ਪਰ ਬਾਅਦ ‘ਚ ਉਸਨੂੰ ਲਿਖਤੀ ਮਾਫੀ ਮੰਗਣੀ ਪਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: