ਵਿਚਾਰ ਚਰਚਾ ਵਿੱਚ ਹਿੱਸਾ ਲੈਦੇ ਸ੍ਰ. ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਸਿੱਖ ਇਤਿਹਾਸਕਾਰ ਅਤੇ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਮਨਧੀਰ ਸਿੰਘ ਸਾਬਕਾ ਜਨਰਲ ਸਕੱਤਰ ਪੰਚ ਪ੍ਰਧਾਨੀ

ਖਾਸ ਖਬਰਾਂ

ਸਿੱਖ ਰਾਜਨੀਤੀ ਦੀ ਅਜੋਕੀ ਦਸ਼ਾ ਬਾਰੇ ਖਾਸ ਵਿਚਾਰ-ਚਰਚਾ ਦੀ ਦੂਜੀ ਕੜੀ (ਜਰੂਰ ਵੇਖੋ):

By ਸਿੱਖ ਸਿਆਸਤ ਬਿਊਰੋ

October 24, 2014

ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਪਿੜ ਵਿਚ ਵਿਚਰ ਰਹੀਆਂ ਬਹੁਤ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਸਾਨੂੰ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਦਾ ਅਮਲੀ ਪ੍ਰਭਾਵ ਬਹੁਤ ਹੀ ਸੀਮਤ ਹੈ।

ਭਾਰਤ ਦੇ ਚੋਣ ਪ੍ਰਬੰਧ ਹੇਠ ਵਿਚਰਦਿਆਂ ਸਿੱਖਾਂ ਦੀ ਸਮੁੱਚੀ ਸੋਚਣੀ ਹੀ ਇਸ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ ਜਿਸ ਤਹਿਤ ਰਾਜਨੀਤੀ ਨੂੰ ਮਹਿਜ਼ ਚੋਣ/ਵੋਟ-ਰਾਜਨੀਤੀ ਤੱਕ ਹੀ ਸੀਮਤ ਕਰਕੇ ਵੇਖਿਆ ਜਾ ਰਿਹਾ ਹੈ ਅਤੇ ਸਮੁੱਚੇ ਯਤਨ ਇਸੇ ਦੇ ਘੇਰੇ ਅੰਦਰ ਹੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਅਜਿਹੇ ਹਾਲਾਤ ਵਿਚ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਸਮੁੱਚੇ ਵਰਤਾਰੇ ਬਾਰੇ ਨਿੱਠ ਕੇ ਵਿਚਾਰ ਕੀਤੀ ਜਾਵੇ ਅਤੇ ਇਸੇ ਲੋੜ ਨੂੰ ਮੁੱਖ ਰੱਖਦਿਆਂ “ਸਿੱਖ ਸਿਆਸਤ” ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਦੀ ਪਹਿਲੀ ਕੜੀ ਵਿਚ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨਾਲ ਕੀਤੀ ਗਈ ਗੱਲਬਾਤ ਦਾ ਦੂਸਰਾ ਹਿੱਸਾ “ਸਿੱਖ ਸਿਆਸਤ” ਦੇ ਪਾਠਕਾਂ ਦੀ ਸੇਵਾ ਵਿੱਚ ਹਾਜ਼ਰ ਕਰ ਰਹੇ ਹਾਂ।

Source: You Tube/Sikh Channel

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: