ਵੀਡੀਓ

ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖ: ਪ੍ਰੋ. ਕੰਵਲਜੀਤ ਸਿੰਘ ਦਾ ਵਖਿਆਨ

By ਸਿੱਖ ਸਿਆਸਤ ਬਿਊਰੋ

October 09, 2019

“ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖ” ਵਿਸ਼ੇ ਉੱਤੇ ਭਾਈ ਕੰਵਲਜੀਤ ਸਿੰਘ ਦਾ ਇਹ ਵਖਿਆਨ “ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2019” ਮੌਕੇ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਂਝਾ ਕੀਤਾ ਗਿਆ ਸੀ। ਇਸ ਵਿਚ ਭਾਈ ਕੰਵਲਜੀਤ ਸਿੰਘ ਜੀ ਨੇ ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖਾਂ ਨੂੰ ਬਾਖੂਬੀ ਉਜਾਗਰ ਕੀਤਾ ਹੈ। ਸਿੱਖ ਰਾਜਨੀਤੀ ਦੀ ਸਿਧਾਂਤਕ ਵਿਲੱਖਣਤਾ ਬਾਰੇ ਜਾਨਣ ਦੇ ਚਾਹਵਾਨ ਖੋਜੀਆਂ, ਵਿਦਿਆਰਥੀਆਂ ਅਤੇ ਸੋਰਤਿਆਂ ਲਈ ਇਹ ਵਖਿਆਨ ਜਰੂਰ ਲਾਹੇਵੰਦ ਹੋਵੇਗਾ। ਅਸੀਂ ਇਸ ਵਖਿਆਨ ਵਿਚ ਵਿਚਾਰੇ ਗਏ ਵਿਸ਼ਿਆਂ ਅਤੇ ਇਸ ਵਿਚ ਦੱਸੇ ਗਏ ਸਰੋਤਾਂ ਬਾਰੇ ਜਾਣਕਾਰੀ ਸਿਰਲੇਖ ਰੂਪ ਵਿਚ ਇਸ ਵਖਿਆਨ ਦੀ ਮੂਰਤ ਉੱਤੇ ਹੀ ਲਿਖ ਦਿੱਤੀ ਹੈ ਤਾਂ ਕਿ ਸਾਰੇ ਵਿਸ਼ੇ ਅਤੇ ਸਰੋਤ ਸਰੋਤਿਆਂ ਦੇ ਧਿਆਨ ਵਿਚ ਆ ਸਕਣ। ਆਸ ਹੈ ਤੁਸੀਂ ਇਹ ਵਖਿਆਨ ਆਪ ਸੁਣ ਕੇ ਹਰੋਨਾਂ ਨਾਲ ਜਰੂਰ ਸਾਂਝਾ ਕਰੋਗੇ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: