ਵਿਦੇਸ਼

ਉਬਾਮਾ ਨੇ ਅਜੇਪਾਲ ਸਿੰਘ ਬੰਗਾ ਨੂੰ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ

By ਸਿੱਖ ਸਿਆਸਤ ਬਿਊਰੋ

April 15, 2016

ਵਾਸ਼ਿੰਗਟਨ: ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਅਜੇਪਾਲ ਸਿੰਘ ਬੰਗਾ ਇਸ 9 ਮੈਂਬਰੀ ਕਮਿਸ਼ਨ ਵਿਚੋਂ ਇਕ ਹਨ। ਇਸ ਮੌਕੇ ਓਬਾਮਾ ਨੇ ਕਿਹਾ ਕਿ ਮੈ ਇਸ ਕਮਿਸ਼ਨ ਨੂੰ ਦੇਸ਼ ਦੀ ਸਾਈਬਰ ਸੁਰੱਖਿਆ ਦਾ ਸਭ ਤੋਂ ਅਹਿਮ ਕੰਮ ਸੌਾਪਿਆ ਹੈ। ਇਸ ਦੇ ਲਈ ਚੁਣੇ ਲੋਕ ਪ੍ਰਤਿਭਾਸ਼ਾਲੀ ਹੋਣ ਦੇ ਨਾਲ-ਨਾਲ ਕਾਫੀ ਅਨੁਭਵੀ ਵੀ ਹਨ।

ਬੰਗਾ 2010 ਤੋਂ ਹੀ ਮਾਸਟਰਕਾਰਡ ਦੇ ਸੀ. ਈ. ਓ. ਹਨ। ਉਨ੍ਹਾਂ ਨੇ 2009 ‘ਚ ਮਾਸਟਰਕਾਰਡ ਵਿਚ ਕੰਮ ਸ਼ੁਰੂ ਕੀਤਾ ਸੀ। ਮਾਸਟਰਕਾਰਡ ਤੋਂ ਪਹਿਲਾਂ ਉਹ ਸਿਟੀ ਗਰੁੱਪ ‘ਚ ਕੰਮ ਕਰਦੇ ਸੀ, ਜਿਥੇ ਉਨ੍ਹਾਂ 1996 ਤੋਂ 2009 ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।

1994 ਤੋਂ 1996 ਤੱਕ ਉਨ੍ਹਾਂ ਪੈਪਸੀਕੋ ਰੈਸਟੋਰੈਂਟ ਇੰਟਰਨੈਸ਼ਨਲ ਇੰਡੀਆ ‘ਚ ਬਿਜਨੇਸ ਡਵੈਲਪਮੈਂਟ ਐਾਡ ਮਾਰਕਟਿੰਗ ਡਾਇਰੈਕਟਰ ਦੇ ਤੌਰ ‘ਤੇ ਆਪਣੀ ਸੇਵਾ ਦਿੱਤੀ। ਬੰਗਾ ਨੇ ਨੈਸਲੇ ਇੰਡੀਆ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਥੇ ਉਨ੍ਹਾਂ 1981 ਤੋਂ 1994 ਤੱਕ ਆਪਣੀ ਸੇਵਾ ਦਿੱਤੀ ਸੀ। ਉਹ ਅਮਰੀਕਾ ਵਿਚ ਪਹਿਲਾਂ ਵੀ ਕਈ ਹੋਰ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: