ਸਿੱਖ ਖਬਰਾਂ

ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਵੀ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਜੱਥੇਦਾਰ ਅਕਾਲ ਤਖਤ

By ਸਿੱਖ ਸਿਆਸਤ ਬਿਊਰੋ

August 12, 2014

ਅੰਮ੍ਰਿਤਸਰ(11 ਅਗਸਤ 2014): ਪਿਛਲੇ ਦਿਨੀ ਰਾਸ਼ਟਰੀ ਸੋਵੰਮ ਸੇਵਕ ਸੰਘ (ਆਰ. ਐਸ. ਐਸ.) ਦੇ ਆਗੂ ਮੋਹਨ ਭਾਗਵਤ ਵੱਲੋਂਆਰ. ਐੱਸ. ਐੱਸ ਦੇ ਇੱਕ ਸਮਾਗਮ ਵਿੱਚ ਕਿਹਾਸੀ ਕਿ ਭਾਰਤ ਵਿੱਚ ਮੁਸਲਮਾਮਨਾਂ ਤੋਂ ਛੁੱਟ ਵੱਸਦੀਆਂ ਸਾਰੀਆਂ ਘੱਟ ਗਿਣਤੀ ਕੌਮਾਂ ਹਿੰਦੂ ਹਨ। ਉਸਨੇ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਖ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ।

ਭਾਗਵਤ ਦੇ ਇਸ ਬਿਆਨ ਦਾ ਸਖਤ ਨੋਟਿਸ ਲੈਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਕਿਹਾ ਕਿ ਸਿੱਖ ਹਿੰਦੂ ਨਹੀਂ ਸਗੋਂ ਵੱਖਰੀ ਸਿਰਮੌਰ ਕੌਮ ਹਨ ਅਤੇ ਇਸ ਲਈ ਸਿੱਖਾਂ ਨੂੰ ਮੋਹਨ ਭਾਗਵਤ ਜਿਹੇ ਵਿਅਕਤੀਆਂ ਕੋਲੋਂ ਮਾਨਤਾ ਲੈਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸਮੂਹ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਸਿੱਖਾਂ ਦੇ ਵਜ਼ੂਦ ਅਤੇ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: