ਸਿੱਖ ਖਬਰਾਂ

ਲੁਧਿਆਣਾ ਪੁਲਿਸ ਵਲੋਂ ਚੁੱਕੇ ਦੋ ਸਿੱਖਾਂ ਦਾ ਹਾਲੇ ਤਕ ਕੋਈ ਪਤਾ ਨਹੀਂ, ਵਕੀਲ ਨੇ ਹਾਈਕੋਰਟ ਨੂੰ ਕੀਤੀ ਈ-ਮੇਲ

By ਸਿੱਖ ਸਿਆਸਤ ਬਿਊਰੋ

April 23, 2017

ਲੁਧਿਆਣਾ: ਐਡਵੋਕੇਟ ਜਸਪਾਲ ਸਿੰਘ ਮੰਝਪੁਰ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਸਿੰਘ ਸਹਿਣਾ ਅਤੇ ਮਨਜਿੰਦਰ ਸਿੰਘ ਹੁਸੈਨਪੁਰ ਨੂੰ ਸ਼ਨੀਵਾਰ 22 ਅਪ੍ਰੈਲ, 2017 ਨੂੰ ਸਵੇਰੇ 5 ਵਜੇ ਰਾਜ ਸਿੰਘ ਸਹਿਣਾ ਦੇ ਘਰੋਂ ਲੁਧਿਆਣਾ ਪੁਲਿਸ ਨੇ ਚੁੱਕ ਲਿਆ।

ਸਿੱਖ ਸਿਆਸੀ ਕੈਦੀਆਂ ਦੀ ਸੂਚੀ ਰੱਖਣ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਰਾਜ ਸਿੰਘ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ 5/6 ਗੱਡੀਆਂ ਵਿਚ ਪੁਲਿਸ ਵਾਲੇ ਉਨ੍ਹਾਂ ਦੇ ਘਰ ਆਏ, ਜੋ ਕਿ ਪੁਲਿਸ ਵਰਦੀ ‘ਚ ਨਹੀਂ ਸਨ। ਪੁਲਿਸ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋਈ ਅਤੇ ਰਾਜ ਸਿੰਘ, ਮਨਜਿੰਦਰ ਸਿੰਘ ਨੂੰ ਲੈ ਗਈ।

ਐਡਵੋਕੇਟ ਮੰਝਪੁਰ ਨੇ ਰਾਜ ਸਿੰਘ ਦੀ ਪਤਨੀ ਬੀਬੀ ਹਰਪ੍ਰੀਤ ਕੋਰ ਦੇ ਹਵਾਲੇ ਨਾਲ ਦੱਸਿਆ, “ਪੁਲਿਸ ਰਾਜ ਸਿੰਘ ਦਾ ਮੋਬਾਈਲ ਫੋਨ, ਚੈਰੀ ਰੰਗ ਦੀ ਇੰਡੀਗੋ ਕਾਰ, ਲੈਪਟਾਪ, ਬਹੁਤ ਸਾਰੀਆਂ ਕਿਤਾਬਾਂ, ਘਰ ‘ਚ ਮੌਜੂਦ ਹੋਰ ਦਸਤਾਵੇਜ਼ ਅਤੇ ਮਨਜਿੰਦਰ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਈ।

ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ “ਸ਼ਾਮ ਤਕ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਰਾਜ ਸਿੰਘ ਅਤੇ ਮਨਜਿੰਦਰ ਸਿੰਘ ਦੇ ਲਾਪਤਾ ਹੋਣ ਬਾਰੇ ਈ-ਮੇਲ ਕਰ ਦਿੱਤੀ ਹੈ।”

ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਡਰ ਹੈ ਕਿ ਪੁਲਿਸ ਉਨ੍ਹਾਂ ਨੂੰ ਕਿਸੇ ਝੂਠੇ ਕੇਸ ਵਿਚ ਫਸਾ ਸਕਦੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: No Whereabouts of Two picked up by Ludhiana Police; Lawyer writes to High Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: