ਧੂਰੀ: ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਘਰਾਚੋਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਇੱਕ ਸਾਥੀ ਰਮਨਦੀਪ ਸਿੰਘ ਨਾਲ ਸਵੇਰੇ 10 ਵਜੇ ਕਰੀਬ ਸੰਗਰੂਰ ਤੋਂ ਧੂਰੀ ਆ ਰਹੇ ਸਨ ਤੇ ਜਦੋਂ ਉਹ ਲੱਢਾ ਕੈਂਚੀਆਂ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਧੂਰੀ ਤੋਂ ਸੰਗਰੂਰ ਵੱਲ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿੱਚ ਨਿਰਮਲ ਸਿੰਘ ਘਰਾਚੋਂ ਅਤੇ ਉਨ੍ਹਾਂ ਦਾ ਸਾਥੀ ਰਮਨਦੀਪ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਘਰਾਚੋਂ ਗੰਭੀਰ ਫੱਟੜ ਹੋ ਗਿਆ।ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਭੇਜਿਆ ਗਿਆ ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰ ਲੁਧਿਆਣਾ ਵਿੱਚ ਨਿਰਮਲ ਸਿੰਘ ਘਰਾਚੋਂ ਦੀ ਮੌਤ ਹੋ ਗਈ।
ਥਾਣਾ ਸਦਰ ਧੂਰੀ ਦੇ ਐਸ.ਐਚ.ਓ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਟਰੱਕ ਡਰਾਈਵਰ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਟਰੱਕ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ।