ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ)

ਸਿਆਸੀ ਖਬਰਾਂ

ਐਨਆਈਏ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਆਪਣੀ ਹਿਰਾਸਤ ‘ਚ 5 ਦਿਨ ਦੇ ਰਿਮਾਂਡ ‘ਤੇ ਲਿਆ

By ਸਿੱਖ ਸਿਆਸਤ ਬਿਊਰੋ

November 22, 2017

ਮੋਹਾਲੀ/ ਲੁਧਿਆਣਾ: ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ, ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਬੁੱਧਵਾਰ (22 ਨਵੰਬਰ) ਨੂੰ 5 ਦਿਨਾਂ ਲਈ ਰਿਮਾਂਡ ‘ਤੇ ਲਿਆ ਹੈ।

ਮੁੱਖ ਜਾਂਚ ਅਧਿਕਾਰੀ ਐਸ.ਪੀ. ਅਤੁਲ ਗੋਇਲ ਦੀ ਅਗਵਾਈ ‘ਚ ਐਨ.ਆਈ.ਏ. ਦੀ ਸਪੈਸ਼ਲ ਟੀਮ ਨੇ ਮੋਹਾਲੀ ਦੀ ਐਨ.ਆਈ.ਏ. ਅਦਾਲਤ ‘ਚ ਪੰਜਾਬ ਪੁਲਿਸ ਤੋਂ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਆਪਣੀ ਹਿਰਾਸਤ ‘ਚ ਲੈ ਲਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਐਫ.ਆਈ.ਆਰ. ਨੰ: 442/2017 (ਧਾਰਾ 302, 34 ਆਈ.ਪੀ.ਸੀ. ਅਤੇ ਅਸਲਾ ਐਕਟ ਦੀ ਧਾਰਾ 25, 27 ਥਾਣਾ ਬਸਤੀ ਜੋਧੇਵਾਲ) ਤਹਿਤ ਲੁਧਿਆਣਾ ਪੁਲਿਸ ਦੀ ਹਿਰਾਸਤ ਵਿਚ ਸੀ। ਰਵਿੰਦਰ ਗੋਸਾਈਂ ਦੇ ਕਤਲ ਕੇਸ ‘ਚ ਦੋਵਾਂ ਦਾ ਪੁਲਿਸ ਰਿਮਾਂਡ 22 ਨਵੰਬਰ ਨੂੰ ਮੁੱਕ ਰਿਹਾ ਸੀ ਅਤੇ ਪੁਲਿਸ ਨੇ ਉਪਰੋਕਤ ਦੋਵਾਂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਸੀ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਨੂੰ ਅਨਸ਼ੁਲ ਬੇਰੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ (ਮੋਹਾਲੀ) ‘ਚ ਪੇਸ਼ ਕਰਕੇ ਦੋਵਾਂ ਦਾ 5 ਦਿਨਾਂ ਲਈ ਪੁਲਿਸ ਰਿਮਾਂਡ ਹਾਸਲ ਕਰ ਲਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: NIA Takes Over Physical Custody of Ramandeep Singh and Hardeep Singh Shera; NIA Court grants 5 days remand …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: