ਚੰਡੀਗੜ੍ਹ – ਬੀਤੇਂ ਦਿਨੀਂ ਗੁਰਦੁਆਰਾ ਥੜਾ ਸਾਹਿਬ, ਇਯਾਲੀ ਕਲਾਂ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਨਵੀਂ ਛਪੀ ਕਿਤਾਬ “ਸਾਕਾ ਨਨਕਾਣਾ ਸਾਹਿਬ – ਬਹੁਪੱਖੀ ਵਿਸ਼ਲੇਸ਼ਣ ਅਤੇ ਭਵਿੱਖ ਲਈ ਸੇਧਾਂ” ਸੰਗਤ ਦੇ ਸਨਮੁੱਖ ਪੰਥ ਸੇਵਕਾਂ ਅਤੇ ਪ੍ਰਚਾਰਕਾਂ ਵਲੋਂ ਜਾਰੀ ਕੀਤੀ ਗਈ।
ਇਸ ਕਿਤਾਬ ਨੂੰ ਭਾਈ ਗੁਰਜੰਟ ਸਿੰਘ ਬੱਲ ਅਤੇ ਭਾਈ ਸੁਖਜੀਤ ਸਿੰਘ ਸਦਰਕੋਟ ਨੇ ਸੰਪਾਦਿਤ ਕੀਤਾ ਹੈ। ਕਿਤਾਬ ਦੇ ਸੰਪਾਦਕ ਭਾਈ ਗੁਰਜੰਟ ਸਿੰਘ ਬੱਲ ਨੇ ਕਿਤਾਬ ਪੰਥ ਦੀ ਘਾਲਣਾ ਕਮਾਈ ਨੂੰ ਸਮਰਪਿਤ ਕਰਦਿਆਂ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈ ਪਰਦੀਪ ਸਿੰਘ ਇਆਲੀ, ਭਾਈ ਪਰਵਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਿੰਦਰ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਗੁਰਜੀਤ ਸਿੰਘ (ਸਿੱਖ ਜਥਾ ਮਾਲਵਾ), ਭਾਈ ਪ੍ਰਿਤਪਾਲ ਸਿੰਘ ਬਰਗਾੜੀ, ਭਾਈ ਹਰਬਖਸ਼ ਸਿੰਘ, ਭਾਈ ਮਨਦੀਪ ਸਿੰਘ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ ਗਾਜੀ, ਭਾਈ ਗੁਰਪਾਲ ਸਿੰਘ, ਭਾਈ ਨਮਿਤ ਸਿੰਘ, ਭਾਈ ਬਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਜੰਟ ਸਿੰਘ ਆਦਿ ਸਿੱਖ ਪ੍ਰਚਾਰਕ ਅਤੇ ਸੰਗਤ ਹਾਜਰ ਸੀ।