ਸਟਾਕਟਨ, ਅਮਰੀਕਾ: ਕਾਮਾਗਾਟਾ ਮਾਰੂ ਦੁਖਾਂਤ ‘ਤੇ ਰਾਜਵਿੰਦਰ ਸਿੰਘ ਰਾਹੀਂ ਵਲੋਂ ਪੰਜਾਬੀ ‘ਚ ਲਿਖੀ ਕਿਤਾਬ “ਕਾਮਾਗਾਟਾ ਮਾਰੂ ਦਾ ਅਸਲੀ ਸੱਚ” ਮਿਲਪੀਟਸ ਅਤੇ ਸਟਾਕਟਨ (ਅਮਰੀਕਾ) ਵਿਖੇ ਕਰਮਵਾਰ 19 ਫਰਵਰੀ ਅਤੇ 26 ਫਰਵਰੀ ਨੂੰ ਜਾਰੀ ਕੀਤੀ ਜਾਏਗੀ। ਇਹ ਕਿਤਾਬ 28 ਸਤੰਬਰ, 2016 ਨੂੰ ਪੰਜਾਬ ‘ਚ ਜਾਰੀ ਹੋ ਚੁਕੀ ਹੈ।
ਲੇਖਕ ਨੇ ਕਾਮਾਗਾਟਾ ਮਾਰੂ ਘਟਨਾ ਬਾਰੇ ਬਹੁਤ ਸਾਰੇ ਨਵੇਂ ਅਜਿਹੇ ਤੱਥ ਉਜਾਗਰ ਕੀਤੇ ਹਨ ਜੋ ਕਿ ਪਹਿਲਾਂ ਇਤਿਹਾਸਕਾਰਾਂ ਨੇ ਛੱਡ ਦਿੱਤੇ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: New Book on Komagatamaru Tragedy to be released in Milpitas and Stockton (USA) …
ਮਿਲਪੀਟਸ, ਕੈਲੀਫੋਰਨੀਆ ਦੇ ਗੁਰਦੁਆਰਾ ਸਿੰਘ ਸਭਾ ਵਿਖੇ 19 ਫਰਵਰੀ (ਐਤਵਾਰ) ਨੂੰ ਇਕ ਸਮਾਗਮ ਦੌਰਾਨ ਕਿਤਾਬ ਜਾਰੀ ਕੀਤੀ ਜਾਏਗੀ। ਜਦਕਿ ਸਟਾਕਟਨ, ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਵਿਖੇ 26 ਫਰਵਰੀ (ਐਤਵਾਰ) ਨੂੰ ਦੁਪਹਿਰ 12 ਵਜੇ ਜਾਰੀ ਕੀਤੀ ਜਾਏਗੀ।
ਇਨ੍ਹਾਂ ਸਮਾਗਮਾਂ ‘ਚ ਲੇਖਕ ਰਾਜਵਿੰਦਰ ਸਿੰਘ ਰਾਹੀ ਵੀਡੀਓ ਕਾਨਫਰਸਿੰਗ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਨਗੇ।
ਦੇਖੋ ਸਬੰਧਤ ਵੀਡੀਓ: