ਚੰਡੀਗੜ੍ਹ – ਅੱਜ-ਕੱਲ੍ਹ ਦੀ ਜਿੰਦਗੀ ਵਿੱਚ ਅਸੀਂ ਅਕਸਰ ਇਹ ਕਹਿੰਦੇ ਸੁਣਦੇ ਹਾਂ ਕਿ ਆਪਣੇ ਇਤਿਹਾਸ ਬਾਰੇ ਜਾਂ ਹੋਰ ਚੰਗੀਆਂ ਕਿਤਾਬਾਂ ਅਤੇ ਸਾਹਿਤ ਪੜ੍ਹਨ ਦਾ ਮਨ ਤਾਂ ਬਹੁਤ ਕਰਦਾ ਹੈ ਪਰ ਰੁਝੇਵਿਆਂ ਵਿਚੋਂ ਕਿਤਾਬ ਪੜ੍ਹਨ ਲਈ ਸਮਾਂ ਨਹੀਂ ਨਿਕਲਦਾ। ਇਸੇ ਤਰ੍ਹਾਂ ਹੀ ਇਹ ਗੱਲ ਵੀ ਸੁਣਨ ਨੂੰ ਮਿਲਦੀ ਹੈ ਕਿ ਵਿਦੇਸ਼ਾਂ ਦੇ ਜੰਮਪਲ ਪੰਜਾਬੀ ਨੌਜਵਾਨ ਪੰਜਾਬੀ ਸਮਝ ਤਾਂ ਲੈਂਦੇ ਹਨ ਪਰ ਉਨ੍ਹਾਂ ਨੂੰ ਪੜ੍ਹਨ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੇਸ਼ੱਕ ਕਿਤਾਬ ਪੜ੍ਹਨ ਦਾ ਕੋਈ ਪੂਰਾ ਬਦਲ ਨਹੀਂ ਹੋ ਸਕਦਾ ਪਰ ਸਿੱਖ ਸਿਆਸਤ ਵੱਲੋਂ ਬੋਲਦੀਆਂ ਕਿਤਾਬਾਂ ਦੀ ਸੇਵਾ ਰਾਹੀਂ ਇਕ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਕਤ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਜਿਨ੍ਹਾਂ ਕੋਲ ਸਮੇਂ ਦੀ ਕਮੀ ਹੈ ਉਹ ਕੁਝ ਹੋਰ ਕਾਰ ਵਿਹਾਰ ਕਰਦਿਆਂ ਕਿਤਾਬਾਂ ਸੁਣ ਸਕਦੇ ਹਨ। ਇਸੇ ਤਰ੍ਹਾਂ ਵਿਦੇਸ਼ਾਂ ਦੇ ਜੰਮਪਲ ਨੌਜਵਾਨ ਵੀ ਪੰਜਾਬੀ ਵਿਚ ਬੋਲਦੀਆਂ ਕਿਤਾਬਾਂ ਸੁਣ ਕੇ ਆਪਣੇ ਇਤਿਹਾਸ ਅਤੇ ਚੰਗੇ ਸਾਹਿਤ ਨਾਲ ਸਾਂਝ ਪਾ ਸਕਦੇ ਹਨ।
ਚੱਲ ਰਹੇ ਅਕਤੂਬਰ ਮਹੀਨੇ ਦੌਰਾਨ ਸਿੱਖ ਸਿਆਸਤ ਵੱਲੋਂ ਦਰਜਨ ਦੇ ਕਰੀਬ ਬੋਲਦੀਆਂ ਕਿਤਾਬਾਂ ਜਾਰੀ ਕੀਤੀਆਂ ਜਾਣੀਆਂ ਹਨ। ਇਸ ਕੜੀ ਤਹਿਤ ਅੱਜ ਤੀਸਰੀ ਕਿਤਾਬ ਜਾਰੀ ਕਰ ਦਿੱਤੀ ਗਈ ਹੈ।
ਹੁਣ ਤਕ ਜਾਰੀ ਹੋਈਆਂ ਤਿੰਨ ਕਿਤਾਬਾਂ ਦੇ ਨਾਮ ਹਨ ਨਵਾਬ ਕਪੂਰ ਸਿੰਘ, ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਅਤੇ ਲੰਕਾ ਦਾ ਚੀਤਾ।
ਇਸੇ ਤਰ੍ਹਾਂ ਆਉਂਦੇ ਦਿਨਾਂ ਵਿੱਚ ਬੋਲਦੀ ਹੈ ਕਿਤਾਬਾਂ ਜਾਰੀ ਕਰਨ ਦਾ ਇਹ ਸਿਲਸਿਲਾ ਜਾਰੀ ਰਹਿਣਾ ਹੈ।
ਇਹ ਸਾਰੀਆਂ ਕਿਤਾਬਾਂ ਸਿੱਖ ਸਿਆਸਤ ਜੁਗਤ (ਐਪ) ਰਾਹੀਂ ਸੁਣੀਆਂ ਜਾ ਸਕਦੀਆਂ ਹਨ। ਸਿੱਖ ਸਿਆਸਤ ਜੁਗਤ (ਐਪ) ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਬਿਨਾਂ ਕਿਸੇ ਭੇਟਾ ਦੇ ਹਾਸਿਲ ਕੀਤੀ ਜਾ ਸਕਦੀ ਹੈ।
ਪਾਠਕਾਂ ਨੂੰ ਬੇਨਤੀ ਹੈ ਕਿ ਉਹ ਸਿੱਖ ਸਿਆਸਤ ਜੁਗਤ (ਐਪ) ਅੱਜ ਹੀ ਜਰੂਰ ਹਾਸਲ ਕਰਨ ਅਤੇ ਇਹ ਜੁਗਤ (ਐਪ) ਲਾਹੁਣ ਵੇਲੇ ਸਾਡੀ ਜੁਗਤ ਨੂੰ ਪੰਜ ਸਿਤਾਰੇ ਦੇ ਕੇ ਆਪਣੀ ਟਿੱਪਣੀ ਵੀ ਜਰੂਰ ਦਰਜ ਕਰਵਾਉਣ।
ਬੋਲਦੀਆਂ ਕਿਤਾਬਾਂ ਦੀ ਸੇਵਾ ਦਾ ਪੂਰਾ ਅਤੇ ਨਿਰੰਤਰ ਲਾਹਾ ਲੈਣ ਲਈ ਪਾਠਕ ਮਹੀਨਾਵਾਰ ਜਾਂ ਸਾਲਾਨਾ ਭੇਟਾ ਤਾਰ ਕੇ ਸਾਡੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ। ਤੁਹਾਡੇ ਸਹਿਯੋਗ ਨਾਲ ਅਸੀਂ ਇਨ੍ਹਾਂ ਕਾਰਜਾਂ ਨੂੰ ਜਾਰੀ ਰੱਖਾਂਗੇ ਅਤੇ ਹੋਰ ਕਿਤਾਬਾਂ ਨੂੰ ਬੋਲਣ ਲਾਵਾਂਗੇ।