February 23, 2010 | By ਸਿੱਖ ਸਿਆਸਤ ਬਿਊਰੋ
ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੁ.ਕੇ ਵੱਲੋਂ ਬਿਜਲ ਸੁਨੇਹੇਂ ਹਾਰੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਤਸਾਨ ਵਰਗੇ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਿੱਤ ਕਦੇ ਵੀ ਮਹਿਫੂਜ਼ ਨਹੀਂ ਰਹੇ। ਇਹਨਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਖਾਸਕਰ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦਿਆਂ ਉਹਨਾਂ ਨਾਲ ਗੁਲਾਮਾਂ ਵਾਲਾ ਸਲੂਕ ਨਿਰੰਤਰ ਜਾਰੀ ਹੈ। ਜਿਸ ਦੀ ਪ੍ਰਤੱਖ ਮਿਸਾਲ ਪਾਕਿਸਤਾਨ ਵਿੱਚ ਵਸਦੇ ਸਿੱਖਾਂ ਪਾਸੋਂ ਜ਼ਬਰੀ ਟੈਕਸ ਅਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਕਤ ਰਕਮ ਨਾ ਅਦਾ ਕਰਨ ਦੀ ਸੂਰਤ ਵਿੱਚ ਦੋ ਸਿੱਖਾਂ ਦੇ ਸਿਰ ਤਾਲਿਬਾਨਾਂ ਵਲੋਂ ਕਲਮ ਕਰ ਦਿੱਤੇ ਗਏ ਹਨ। ਜਥੇਬੰਦੀ ਵਲੋਂ ਇਹਨਾਂ ਕਤਲਾਂ ਦੀ ਸਖਤ ਨਿਖੇਧੀ ਕਰਦਿਆਂ ਇਹਨਾਂ ਤੇ ਸਿਆਸਤ ਕਰਨ ਵਾਲੀਆਂ ਭਾਰਤ ਦੀ ਫ੍ਰਿਰਕਾਪ੍ਰਸਤ ਪਾਰਟੀਆਂ ਦੀ ਅਲੋਚਨਾ ਕੀਤੀ ਗਈ ਹੈ।
ਦਲ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ ਜਤਿੰਦਰ ਸਿੰਘ ਅਠਵਾਲ ਅਤੇ ਪ੍ਰੈੱਸ ਸਕੱਤਰ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਭਾਰਤ ਅਤੇ ਪਾਕਿਤਸਾਨ ਵਿੱਚ ਵਦਸੇ ਸਿੱਖਾਂ ਦੀਆਂ ਮੁਸ਼ਕਿਲਾਂ ਦਾ ਸਥਾਈ ਹੱਲ ਕੇਵਲ ਖਾਲਿਸਤਾਨ ਦੀ ਅਜ਼ਾਦੀ ਹੀ ਹੈ। ਦੋਵਾਂ ਸਿੱਖਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਉਹਨਾਂ ਨਾਲ ਡੁੰਘੀ ਹਮਦਰਦੀ ਦਾ ਇਜ਼ਰਾਹ ਕੀਤਾ ਗਿਆ ਹੈ। ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਨੂੰ ਅੱਗੇ ਤੋਰ ਰਹੇ ਕਾਫਲਿਆਂ ਦਾ ਸਾਥ ਦੇਣ । ਪਾਕਿਤਸਾਨ ਵਿੱਚ ਸਿੱਖਾਂ ਦੇ ਕੀਤੇ ਕਤਲਾਂ ਖਿਲਾਫ ਭਾਜਪਾ ਵਲੋਂ ਵਾਹਗਾ ਸਰਹੱਦ ਤੇ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਕਿਸੇ ਪ੍ਰਮੁੱਖ ਬਾਦਲ ਦਲੀਏ ਦੀ ਸ਼ਮੂਲੀਅਤ ਨਾ ਹੋਣੀ ਕਈ ਤਰਾਂ ਦੇ ਸ਼ੰਕਿਆਂ ਨੂੰ ਜਨਮ ਦਿੰਦੀ ਹੈ। ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਆਏ ਦਿਨ ਨਿਰਦੋਸ਼ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਹਲਾਂ ਅੰਦਰ ਡੱਕ ਰਹੀ ਹੈ ਤਾਂ ਕਿ ਸਿੱਖ ਸੰਘਰਸ਼ ਦੀ ਅਵਾਜ਼ ਨੂੰ ਦਬਾਇਆ ਜਾ ਸਕੇ।
Related Topics: Khalistan, United Khalsa Dal U.K