"ਭਾਰਤ ਮਾਤਾ ਦੀ ਜੈ" ਕਹਿਣ ਤੋਂ ਇਨਕਾਰ ਕਰਨ 'ਤੇ ਮੁਸਲਮਾਨ ਮੁੰਡਿਆਂ ਦੀ ਕੁੱਟਮਾਰ ਕੀਤੀ

ਆਮ ਖਬਰਾਂ

ਦਿੱਲੀ ਵਿੱਚ “ਭਾਰਤ ਮਾਤਾ ਦੀ ਜੈ” ਕਹਿਣ ਤੋਂ ਇਨਕਾਰ ਕਰਨ ‘ਤੇ ਮੁਸਲਮਾਨ ਮੁੰਡਿਆਂ ਦੀ ਕੁੱਟਮਾਰ ਕੀਤੀ

By ਸਿੱਖ ਸਿਆਸਤ ਬਿਊਰੋ

March 31, 2016

ਨਵੀਂ ਦਿੱਲੀ (30 ਮਾਰਚ, 2016): ਭਾਰਤ ਵਿੱਚ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਤਰਾਂ ਦਲਿਤਾਂ, ਮੁਸਲਮਾਨਾਂ, ਘੱਟ ਗਿਣਤੀਆਂ ਅਤੇ ਹਿੰਦੂਤਵ ਤੋਂ ਵੱਖਰੇ ਵਿਚਾਰ ਰੱਖਣ ਵਾਲ਼ਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ “ਭਾਰਤ ਮਾਤਾ ਦੀ ਜੈ” ਕਹਿਣ ਦੀ ਜਬਰਦਸਤੀ ਕੀਤੀ ਜਾਂਦੀ ਹੈ।

ਅਜਿਹੀ ਹੀ ਇੱਕ ਘਟਨਾ ਵਿੱਚ ਦਿੱਲੀ ਦੇ ਬੇਗਮਪੁਰ ਖੇਤਰ ‘ਚ 18 ਸਾਲ ਇਕ ਲੜਕੇ ਤੇ ਉਸ ਦੇ ਦੋ ਦੋਸਤਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਸਕੂਲ ਦੇ ਬਾਹਰ ਇੱਕ ਪਾਰਕ ‘ਤੇ ਤਿੰਨ ਨੌਜਵਾਨਾਂ ਨੇ ਉਸ ਸਮੇਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਦੋਂ ਉਨ੍ਹਾਂ ਨੇ “ਭਾਰਤ ਮਾਤਾ ਦੀ ਜੈ” ਦਾ ਨਾਅਰਾ ਲਾਉਣ ਤੋਂ ਇਨਕਾਰ ਕਰ ਦਿੱਤਾ । ਪੁਲਿਸ ਅਨੁਸਾਰ ਘਟਨਾ 26 ਮਾਰਚ ਦੀ ਹੈ ਜਦੋਂ ਤਿੰਨ ਲੜਕਿਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਇਕ ਲੜਾਈ ਦੀ ਸ਼ਿਕਾਇਤ ਦਰਜ ਕਰਵਾਈ ਸੀ ।

ਜਾਣਕਾਰੀ ਅਨੁਸਾਰ ਦਿਲਕਸ਼, ਅਜ਼ਮਲ ਤੇ ਨਾਈਮ ਤਿੰਨੋਂ ਮਦਰੱਸੇ ‘ਚ ਪੜ੍ਹਦੇ ਹਨ । ਉਹ ਇੱਕ ਦਿਨ ਪਾਰਕ ‘ਚ ਖੇਡ ਰਹੇ ਸਨ, ਤਾਂ ਕੁਝ ਲੋਕ ਆਏ ਤੇ ਉਨ੍ਹਾਂ ‘ਤੇ ‘ਭਾਰਤ ਮਾਤਾ ਦੀ ਜੈ’ ਕਹਿਣ ਲਈ ਦਬਾਅ ਬਣਾਉਣ ਲੱਗੇ । ਵਿਦਿਆਰਥੀਆਂ ਨੇ ਜਦੋਂ ‘ਭਾਰਤ ਮਾਤਾ ਦੀ ਜੈ’ ਕਹਿਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਦੀ ਕੁੱਟਮਾਰ ਦਿੱਤੀ ਗਈ । ਇਸ ਘਟਨਾ ਨਾਲ ਦਿਲਕਸ਼ ਦੀ ਹੱਥ ਦੀ ਹੱਡੀ ਟੁੱਟ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: