ਸੌਦਾ ਸਾਧ ਦੀ ਫਿਲਮ 'ਚੋਂ ਲਿਆ ਗਿਆ ਇੱਕ ਦ੍ਰਿਸ਼

ਆਮ ਖਬਰਾਂ

ਸੈਂਸਰ ਬੋਰਡ ਦੇ ਮੈਂਬਰਾਂ ਵੱਲੋਂ ਅਸਤੀਫਾ ਦੇਣ ਕਾਰਣ ਅਜੇ ਨਹੀਂ ਮਿਲਿਆ ਸੌਦਾ ਸਾਧ ਦੀ ਫਿਲਮ ਨੂੰ ਸਰਟੀਫਿਕੇਟ

By ਸਿੱਖ ਸਿਆਸਤ ਬਿਊਰੋ

January 19, 2015

ਨਵੀਂ ਦਿੱਲੀ( 18 ਜਨਵਰੀ, 2015): ਸੌਦਾ ਸਾਧ ਦੀ ਵਿਵਾਦਤ ਫਿਲਮ ‘ਮੈਸੇਂਜਰ ਆਫ਼ ਗਾਡ’ ਨੂੰ ਸੈਂਸਰ ਬੋਰਡ ਨਾਲ ਜੁੜੀ ਟਿ੍ਬਿਊਨਲ ਨੇ ਪ੍ਰਵਾਨਗੀ ਦੇ ਦਿੱਤੀ ਸੀ, ਪਰ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਨੇ ਅਸਤੀਫ਼ਾ ਦੇ ਦਿੱਤਾ ਅਤੇ ਬਾਅਦ ‘ਚ 8 ਮੈਂਬਰਾਂ ਦੇ ਵੀ ਸਮੂਹਿਕ ਅਸਤੀਫ਼ਾ ਦੇਣ ਦੇ ਵਿਵਾਦਾਂ ਨਾਲ ਅਜੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫ਼ਿਕੇਟ ਨਹੀਂ ਮਿਲ ਸਕਿਆ ਹੈ ।ਇਸ ਲਈ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋਵੇਗੀ।

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਤੱਕ ਫ਼ਿਲਮ ਨੂੰ ਸਰਟੀਫ਼ਿਕੇਟ ਨਾ ਮਿਲਣ ਦੀ ਸੂਰਤ ‘ਚ ਸੌਦਾ ਸਾਧ ਦੇ ਸਮਰਥਕ ਸ਼ਾਮ ਨੂੰ ਪ੍ਰੈਸ ਕਾਨਫਰੰਸ ਰਾਹੀਂ ਆਪਣਾ ਪੱਖ ਰੱਖਣਗੇ।

ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਖ਼ਰਾਬ ਹੋਂਣ ਦਾ ਹਵਾਲਾ ਦਿੰਦਿਆਂ ਇਸ ‘ਤੇ ਬੈਨ ਲਗਾ ਦਿੱਤਾ ਹੈ। ਹਰਿਆਣਾ ਵਿੱਚ ਵੀ ਫ਼ਿਲਮ ਤੇ ਪਾਬੰਦੀ ਦੀ ਮੰਗ ਤੇਜ਼ ਹੋ ਰਹੀ ਹੈ। ਨੈਸ਼ਨਲ ਲੋਕ ਦਲ ਇਸ ਫ਼ਿਲਮ ਵਿਰੁੱਧ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ । ਗੁੜਗਾਉਂ ‘ਚ ਫ਼ਿਲਮ ਦੇ ਪ੍ਰੀਮੀਅਰ ਮੌਕੇ ਖੂਬ ਹੰਗਾਮਾ ਮਚਿਆ । ਹੁਣ ਵੇਖਣਾ ਹੋਵੇਗਾ ਕਿ ਇਹ ਫ਼ਿਲਮ 23 ਤਰੀਕ ਤੱਕ ਰਿਲੀਜ਼ ਹੁੰਦੀ ਹੈ ਜਾਂ ਨਹੀਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: