ਚੰਡੀਗੜ: ਤਾਜ਼ਾ ਅੰਕੜਿਆਂ ਮੁਤਾਬਕ ਮੋਦੀ ਦੇ ਗੁਜਰਾਤ ’ਚ ਜਨਮ ਵੇਲੇ ਲੰਿਗ ਅਨੁਪਾਤ ਦੀ ਦਰ ’ਚ ਗਿਰਾਵਟ ਆਈ ਹੈ। ਭਾਰਤ ਦੇ 21 ਵੱਡੇ ਸੂਬਿਆਂ ’ਚੋਂ 17 ’ਚ ਜਨਮ ਵੇਲੇ ਲੰਿਗ ਅਨੁਪਾਤ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਗੁਜਰਾਤ ’ਚ 53 ਅੰਕਾਂ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ’ਚ 1000 ਮਰਦਾਂ ਦੇ ਮੁਕਾਬਲੇ 854 ਜਨਾਨੀਆਂ ਰਹਿ ਗਈਆਂ ਹਨ ਜਦਕਿ ਪਹਿਲਾਂ 907 ਜਨਾਨੀਆਂ ਸਨ। ਗੁਜਰਾਤ ਤੋਂ ਬਾਅਦ ਦੂਜਾ ਨੰਬਰ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਦਾ ਹੈ ਜਿਥੇ 35 ਅੰਕਾਂ ਦੀ ਗਿਰਾਵਟ ਦਰਜ ਹੋਈ ਹੈ।
‘ਸਿਹਤਮੰਦ ਸੂਬੇ, ਪ੍ਰਗਤੀਸ਼ੀਲ ਭਾਰਤ’ ਦੀ ਰਿਪੋਰਟ ਮੁਤਾਬਕ ਰਾਜਸਥਾਨ (32), ਉੱਤਰਾਖੰਡ (27), ਮਹਾਰਾਸ਼ਟਰ (18), ਹਿਮਾਚਲ ਪ੍ਰਦੇਸ਼ (14), ਛੱਤੀਸਗੜ੍ਹ (12) ਅਤੇ ਕਰਨਾਟਕ (11) ’ਚ ਬਾਲੜੀਆਂ ਨੂੰ ਗਰਭ ’ਚ ਮਾਰਨ ਦਾ ਰੁਝਾਨ ਵਧਿਆ ਹੈ। ਉੱਤਰ ਪ੍ਰਦੇਸ਼ (10) ਅਤੇ ਬਿਹਾਰ (9) ’ਚ ਬਾਲੜੀਆਂ ਦੀ ਜਨਮ ਦਰ ’ਚ ਸੁਧਾਰ ਦੇਖਣ ਨੂੰ ਮਿਿਲਆ ਹੈ।
ਪੰਜਾਬ ਦੇ ਮੱਥੇ ਤੋਂ ਇਹ ਕਲੰਕ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਪੰਜਾਬ ’ਚ ਬਾਲੜੀਆਂ ਦੀ ਜਨਮ ਦਰ ’ਚ 19 ਅੰਕਾਂ ਦਾ ਸੁਧਾਰ ਦੇਖਣ ਨੂੰ ਮਿਿਲਆ ਹੈ।