ਲੁਧਿਆਣਾ ( 27 ਨਵੰਬਰ, 2014): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਵੰਬਰ 1984 ਸਿੱਖ ਨਸਲਕੁਸੀ ਦੇ ਪੀੜਤਾ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਫਿਰ ੁੳਸਤੋਂ ਪਿੱਛੇ ਹੱਟਣਾ ਸਿੱਖਾਂ ਅਤੇ ਕਤਲੇਆਮ ਦੇ ਪੀੜਤਾਂ ਨਾਲ ਬੇਹੱਦ ਭੈੜਾ ਮਜ਼ਾਕ ਹੈ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਨਵੰਬਰ 1984 ਸਿੱਖ ਨਸਲਕੁਸੀ ਪੀੜਤ ਪ੍ਰੀਵਾਰਾ ਦੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਦੁੱਗਰੀ, ਇਸਤਰੀ ਪ੍ਰਧਾਨ ਬੀਬੀ ਗੁਰਦੀਪ ਕੌਰ, ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਦਿੱਲੀ 1984 ਸਿੱਖ ਨਸਲਕੁਸੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰ ਬਾਬੂ ਸਿੰਘ ਦੁੱਖੀਆ ਨੇ ਜਾਰੀ ਸਾਝੇ ਬਿਆਨ ਵਿੱਚ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਕਾਇਦਾ 30 ਅਕਤੂਬਰ 2014 ਨੂੰ ਐਲਾਨ ਕਰਕੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਪੀੜਤ ਪ੍ਰੀਵਾਰਾ ਨੂੰ 5-5 ਲੱਖ ਰੁਪਏ ਦੀ ਸਹਾਇਤਾ ਕਰੇਗੀ ਪਰ ਹੁਣ ਭਾਰਤ ਦੀ ਪਾਰਲੀਮੈਂਟ ਵਿੱਚ ਗ੍ਰਹਿ ਰਾਜ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਪੂਰੀ ਤਰਾ ਕਿਨਾਰਾ ਕਰਦਿਆ ਉਪਰੋਕਤ ਐਲਾਨੀ ਰਾਸ਼ੀ ਤੋਂ ਪਿਛੇ ਹੱਟਦਿਆ ਐਲਾਨ ਕੀਤਾ ਹੈ ਕਿ ਐਸੀ ਮੁਆਵਜਾ ਰਾਸ਼ੀ ਐਲਾਨੀ ਹੀ ਨਹੀ ਗਈ ਆਪਣੇ ਆਪ ਵਿੱਚ ਪੀੜਤ ਪ੍ਰੀਵਾਰਾ ਨਾਲ ਬੇਹੱਦ ਕੋਝਾ ਮਜਾਕ ਹੈ ਜੋ ਕਿ ਨਾ ਬਰਦਾਸ਼ਤਯੋਗ ਹੈ।
ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਬਾਦਲ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਉਹ ਹੁਣ ਕਿਉ ਚੁੱਪ ਹਨ, ਕਿਉ ਨਹੀ ਨਰਿੰਦਰ ਮੋਦੀ ਨੂੰ ਮਿਲਕੇ ਇਸ ਕੋਝੇ ਮਜਾਕ ਦੀ ਜੁਆਬ ਤਲਬੀ ਕੀਤੀ ਜਾਦੀ। ਜਦਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਵੱਲੋਂ ਐਲਾਨੀ 5-5 ਲੱਖ ਦੀ ਰਾਸ਼ੀ ਦਾ ਸਵਾਗਤ ਕਰਦਿਆ ਉਸ ਵਕਤ ਕਿਹਾ ਸੀ ਕਿ ਭਾਜਪਾ ਸਰਕਾਰ ਸਿੱਖਾਂ ਦੀ ਹਿਤੈਸ਼ੀ ਸਰਕਾਰ ਹੈ ਜਿਸ ਨੇ ਇਸ ਮੁਵਾਅਜੇ ਦਾ ਐਲਾਨ ਕਰਕੇ ਸਲਾਘਾਯੋਗ ਕੰਮ ਕੀਤਾ ਹੈ।
ਉਪਰੋਕਤ ਪੀੜਤ ਪ੍ਰੀਵਾਰਾ ਦੀ ਅਗਵਾਹੀ ਕਰਨ ਵਾਲੇ ਸਮੁੱਚੇ ਆਗੂਆ ਨੇ ਕਿਹਾ ਕਿ ਸਮੁੱਚੀ ਸਥਿਤੀ ਤੇ ਵਿਚਾਰ ਵਟਾਦਰਾ ਕਰਨ ਲਈ ਕੱਲ ਸਵੇਰੇ 8 ਵਜੇ ਲੁਧਿਆਣਾ ਵਿਖੇ ਹੰਗਾਮੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ।
ਉਹਨਾਂ ਕਿਹਾ ਕਿ ਪਿਛਲੇ 30 ਸਾਲਾ ਤੋਂ ਹਰੇਕ ਕੇਂਦਰ ਸਰਕਾਰ ਨੇ ਸਿੱਖ ਕੌਮ ਦੇ ਪੀੜਤ ਪ੍ਰੀਵਾਰਾ ਨਾਲ ਇਸੇ ਤਰਾ ਦਾ ਮਜਾਕ ਕੀਤੇ ਜਾ ਰਿਹਾ ਹੈ ਤੇ ਹੁਣ ਮੋਦੀ ਸਰਕਾਰ ਵੀ ਉਸੇ ਰਾਹ ਤੇ ਚੱਲ ਪਈ ਹੈ।