ਸਿਆਸੀ ਖਬਰਾਂ

ਕਸ਼ਮੀਰੀ ਆਗੂ ਮੀਰ ਵਾਇਜ਼ ਕਰਨਗੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

By ਸਿੱਖ ਸਿਆਸਤ ਬਿਊਰੋ

August 19, 2014

ਨਵੀਂ ਦਿੱਲੀ (19 ਅਗਸਤ 2014): ਕਸ਼ਮੀਰ ਸਮੇਤ ਹੋਰ ਨਾਜ਼ੁਕ ਮੁੱਦਿਆਂ ‘ਤੇ ਗੱਲ ਕਰਨ ਭਾਰਤ ਅਤੇ ਪਾਕਿਸਤਨ ਦੇ ਸਕੱਤਰ ਪੱਧਰ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਵੀ ਕਸ਼ਮੀਰੀ ਅਜ਼ਾਦੀ ਲਈ ਸ਼ਾਤਮਈ ਢੰਗ ਨਲ ਸੰਘਰਸ਼ ਕਰ ਰਹੇ ਮੀਰਵਾਈਜ ਉਮਰ ਫ਼ਾਰੂਕ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਨਗੇ।

ਅਜੀਤ ਵਿੱਚ ਨਸ਼ਰ ਖਬਰ ਮੁਤਾਬਿਕ ਪਾਕਿਸਤਾਨ ਵੱਲੋਂ ਐਲ. ਓ. ਸੀ. ‘ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਅਤੇ ਹੁਰੀਅਤ ਨੇਤਾਵਾਂ ਦੀ ਪਾਕਿਸਤਾਨ ਹਾਈ ਕਮਿਸ਼ਨਰ ਅਬਦੁਲ ਬਾਸਿਤ ਨਾਲ ਹੋਈ ਬੈਠਕ ਤੋਂ ਬਾਅਦ ਭਾਰਤ ਨੇ 25 ਅਗਸਤ ਨੂੰ ਇਸਲਾਮਾਬਾਦ ‘ਚ ਪਾਕਿਸਤਾਨ ਨਾਲ ਹੋਣ ਜਾ ਰਹੀ ਵਿਦੇਸ਼ ਸਕੱਤਰਾਂ ਦੀ ਵਾਰਤਾ ਨੂੰ ਰੱਦ ਕਰ ਦਿੱਤਾ ਪਰ ਪਾਕਿਸਤਾਨ ਅਤੇ ਵੱਖਵਾਦੀਆਂ ਦੇ ਰਵੱਈਏ ‘ਚ ਕੋਈ ਬਦਲਾਅ ਨਹੀਂ ਆਇਆ ਹੈ।

ਭਾਰਤ ਦੇ ਸਖ਼ਤ ਰੁਖ ਦੇ ਬਾਵਜੂਦ ਕਸ਼ਮੀਰ ਦੇ ਵੱਖਵਾਦੀ ਨੇਤਾ ਅੱਜ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨਾਲ ਮੁਲਾਕਾਤ ਕਰਨਗੇ। ਹੁਰੀਅਤ ਕਾਨਫ਼ਰੰਸ ਦੇ ਉਦਾਰਵਾਦੀ ਧੜੇ ਨੇ ਕਿਹਾ ਕਿ ਮੀਰਵਾਈਜ ਉਮਰ ਫ਼ਾਰੂਕ ਅੱਜ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੇਂਦਰ ਨੇ ਗੱਲਬਾਤ ਰੱਦ ਕਰ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: