August 2, 2023 | By ਸਿੱਖ ਸਿਆਸਤ ਬਿਊਰੋ
ਕਿਸੇ ਵੀ ਸਮਾਜ, ਰਾਜ, ਸੰਸਥਾ ਲਈ ‘ਅਗਵਾਈ’ ਤੇ ‘ਫੈਸਲਾ’ ਦੋ ਬੁਨਿਆਦੀ ਤੱਤ ਹਨ। ਇਹ ਅਹਿਮ ਹੈ ਕਿ ਅਗਵਾਈ ਕਿਵੇਂ ਉੱਭਰਦੀ ਹੈ ਤੇ ਫੈਸਲੇ ਕਿਵੇਂ ਲਏ ਜਾਂਦੇ ਹਨ। ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ “ਫੈਸਲੇ ਲੈਣ ਦਾ ਤਰੀਕਾ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਅਦਾਰੇ ਦੇ ਸੈਨੇਟ ਭਵਨ ਵਿਚ 26 ਜੁਲਾਈ 2023 ਨੂੰ ਕਰਵਾਏ ਗਏ ਇਸ ਸੈਮੀਨਾਰ ਵਿਚ ਮਾਹਿਰ ਬੁਲਾਰਿਆਂ ਨੇ ਵਿਸ਼ੇ ਦੇ ਵੱਖ-ਵੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਵਿਚਾਰ-ਚਰਚਾ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ “ਅੰਤਰਰਾਸ਼ਟਰੀ ਸੰਬੰਧਾਂ ਵਿਚ ਫੈਸਲਿਆਂ ਦੀ ਪ੍ਰਕਿਰਿਆ- ਸਿਧਾਂਤਾਂ ਦੇ ਹਵਾਲੇ ਨਾਲ” ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਇਥੇ ਅਸੀਂ ਡਾ. ਪਰਮਜੀਤ ਕੌਰ ਗਿੱਲ ਵੱਲੋਂ ਸਾਂਝੇ ਕੀਤੇ ਵਿਚਾਰ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਲਈ ਮੁੜ ਸਾਂਝੇ ਕਰ ਰਹੇ ਹਾਂ।
Related Topics: Decision Making in International Relations, Dr. Paramjeet Kaur Gill