ਜੰਮੂ: ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕੀ ਸਕੱਤਰ, ਪਪਲਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਪਾਰਟੀ ਦੇ ਵਿਸਥਾਰ ਲੲੀ ਬੀਤੇ ਦਨਿ ਜੰਮੂ ਸ਼ਹਿਰ ਦੇ ਸਿੱਖ ਨੌਜ਼ਵਾਨਾਂ ਨਾਲ ਲੰਮੀਆਂ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਨੌਜਵਾਨਾਂ ਦਾ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ। ਇਹ ਗੱਲ ਤਸੱਲੀ ਭਰੀ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਮੇਰੇ ਸੰਪਰਕ ਵਿਚ ਆਉਣ ਵਾਲੇ ਜੰਮੂ ਦੇ ਸਿੱਖ ਨੌਜਵਾਨ, ਕੌਮੀ ਘਰ ਖ਼ਾਲਿਸਤਾਨ ਪ੍ਰਤੀ ਬਹੁਤ ਸਤਿਕਾਰ ਅਤੇ ਸਮਰਪਿਤ ਭਾਵਨਾ ਵਾਲੇ ਹਨ। ਭਾਈ ਜਸਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਜੰਮੂ ਦੇ ਨੌਜਵਾਨਾਂ ਦੇ ਜਜ਼ਬੇ ਹੋਰ ਵੀ ਪ੍ਰਬਲ ਹੋਏ ਹਨ।
ਮੀਟਿੰਗ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਨਕ ਲੀਡਰਸ਼ਿਪ ‘ਚੋਂ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਰਾਮ ਸਿੰਘ ਅਤੇ ਮਨਕਮਲ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਿੱਖ ਯੂਥ ਫੈਡਰੇਸ਼ਨ ਜੇ.ਕੇ. ਦੇ ਆਗੂ ਮਨਪ੍ਰੀਤ ਸਿੰਘ ਸੋਢੀ ਆਪਣੇ ਸਾਥੀ ਸਿੰਘਾਂ ਸਮੇਤ ਪਹੁੰਚੇ ਅਤੇ ਉਨ੍ਹਾਂ ਨਾਲ ਸਤੰਬਰ ਵਿਚ ਸ਼ਹੀਦੀ ਸਮਾਗਮ ਸਾਂਝੇ ਤੌਰ ‘ਤੇ ਕਰਵਾਉਣ ਬਾਰੇ ਵਿਚਾਰਾਂ ਵੀ ਹੋਈਆਂ।