ਇਸ਼ਫਾਕ ਅਹਿਮਦ ਡਾਰ ਦੀਆਂ ਇੰਟਰਨੈਟ 'ਤੇ ਵਾਇਰਲ ਤਸਵੀਰਾਂ

ਆਮ ਖਬਰਾਂ

ਮੀਡੀਆ ਰਿਪੋਰਟਾਂ:ਕਸ਼ਮੀਰ ਪੁਲਿਸ ਦਾ ਇਸ਼ਫਾਕ ਅਹਿਮਦ ਡਾਰ ਹਥਿਆਰਬੰਦ ਜਥੇਬੰਦੀ ਲਸ਼ਕਰ ‘ਚ ਸ਼ਾਮਿਲ

By ਸਿੱਖ ਸਿਆਸਤ ਬਿਊਰੋ

October 29, 2017

ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆ ਨਾਲ ਸਬੰਧਿਤ ਜੰਮੂ ਕਸ਼ਮੀਰ ਪੁਲਿਸ ਦਾ ਨੌਜਵਾਨ ਲਸ਼ਕਰ-ਏ-ਤਾਇਬਾ ‘ਚ ਸ਼ਾਮਿਲ ਹੋ ਗਿਆ ਹੈ। ਇਸ਼ਫਾਕ ਅਹਿਮਦ ਡਾਰ ਵਾਸੀ ਹੈਫ ਸ਼ਰਮਿਲ ਪਿੰਡ ਜ਼ਿਲ੍ਹਾ ਸ਼ੌਪੀਆ ਸਾਲ 2012 ਦੌਰਾਨ ਪੁਲਿਸ ‘ਚ ਭਰਤੀ ਹੋਇਆ ਸੀ ਤੇ ਜ਼ਿਲ੍ਹਾ ਬਡਗਾਮ ‘ਚ ਤਾਇਨਾਤ ਸੀ। ਟ੍ਰੇਨਿੰਗ ਸੈਂਟਰ ਕਠੂਆ ਵਿਖੇ ਟ੍ਰੇਨਿੰਗ ਦੌਰਾਨ ਉਸ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਉਹ ਡਿਊਟੀ ‘ਤੇ ਵਾਪਸ ਨਹੀਂ ਪਰਤਿਆ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਉਸ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਸਥਾਨਕ ਪੁਲਿਸ ਕੋਲ ਕੀਤੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਲਾਪਤਾ ਹੋਣ ਦੀ ਖ਼ਬਰ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਉਸ ਦੀ ਸਿਵਲ ਕੱਪੜਿਆਂ ‘ਚ ਏ.ਕੇ. 47 ਰਾਇਫਲ ਲਹਿਰਾਉਂਦੇ ਦੀ ਤਸਵੀਰ ਵਾਈਰਲ ਹੋ ਗਈ ਤੇ ਉਸ ਦੇ ਲਸ਼ਕਰ ‘ਚ ਸ਼ਾਮਿਲ ਹੋਣ ਤੇ ਲਸ਼ਕਰ ਦਾ ਕਮਾਂਡਰ ਥਾਪਣ ਦੀ ਖ਼ਬਰ ਆ ਰਹੀ ਹੈ। ਪੁਲਿਸ ਦੇ ਕਸ਼ਮੀਰ ਰੇਂਜ ਦੇ ਇੰਸਪੈਕਟਰ ਜਰਨਲ ਮੁਨੀਰ ਅਹਿਮਦ ਖਾਨ ਨੇ ਇਸ ਗੱਲ ਨੂੰ ਤਸਦੀਕ ਕਰਦਿਆਂ ਦੱਸਿਆ ਕਿ ਇਸ਼ਫਾਕ ਕਸ਼ਮੀਰ ਦੀ ਹਥਿਆਰਬੰਦ ਜਥੇਬੰਦੀ ‘ਚ ਸ਼ਾਮਿਲ ਹੋ ਗਿਆ ਹੈ ਪਰ ਉਨ੍ਹਾਂ ਜਥੇਬੰਦੀ ਦਾ ਨਾਂਅ ਨਹੀਂ ਦੱਸਿਆ। ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਪੁਲਿਸ ਕਰਮੀ ਲਸ਼ਕਰ ਜਾਂ ਕਿਸੇ ਹੋਰ ਹਥਿਆਰਬੰਦ ਜਥੇਬੰਦੀ ‘ਚ ਸ਼ਾਮਿਲ ਹੋਇਆ ਹੋਵੇ। ਇਸ ਤੋਂ ਪਹਿਲਾਂ ਇਸੇ ਸਾਲ ਸ਼ੌਪੀਆ ਦਾ ਰਹਿਣ ਵਾਲਾ ਪੁਲਿਸ ਕਾਂਸਟੇਬਲ ਨਵੀਦ ਅਹਿਮਦ ਆਪਣੇ ਸਾਥੀਆਂ ਦੀਆਂ 4 ਇੰਸਾਸ ਰਾਈਫਲਾਂ ਲੈ ਕੇ ਫ਼ਰਾਰ ਹੋ ਗਿਆ ਸੀ ਤੇ ਹਿਜ਼ਬੁਲ ‘ਚ ਸ਼ਾਮਿਲ ਹੋ ਗਿਆ ਸੀ।

27 ਮਾਰਚ ਨੂੰ ਕਾਂਸਟੇਬਲ ਨਸੀਰ ਪੰਡਿਤ ਜੋ ਸਿੱਖਿਆ ਮੰਤਰੀ ਅਲਾਫ ਬੁਖਾਰੀ ਦਾ ਰੱਖਿਆ ਗਾਰਦ ਸੀ, ਆਪਣੇ ਇਕ ਹੋਰ ਸਾਥੀ ਸਮੇਤ 2 ਏ.ਕੇ ਰਾਇਫਲਾਂ ਲੈ ਕੇ ਫ਼ਰਾਰ ਹੋ ਗਿਆ ਸੀ ਤੇ ਪਿਛਲੇ ਸਾਲ 7 ਅਪ੍ਰੈਲ ਨੂੰ ਭਾਰਤੀ ਫ਼ੌਜ ਨੇ ਉਸਨੂੰ ਮਾਰਨ ਦਾ ਦਾਅਵਾ ਕੀਤਾ ਸੀ। ਸਈਦ ਸਾਕਿਬ ਬਸ਼ੀਰ (ਐਸ.ਪੀ.ਓ) ਪੁਲਵਾਮਾ, ਨਵੰਬਰ 2015 ‘ਚ ਪੁਲਿਸ ਛੱਡ ਹਿਜ਼ਬੁਲ ‘ਚ ਸ਼ਾਮਿਲ ਹੋ ਗਿਆ ਸੀ॥ ਜਨਵਰੀ 2016 ‘ਚ ਕਾਂਸਟੇਬਲ ਸ਼ਕੂਰ ਅਹਿਮਦ ਪਰੇ ਡੀ.ਐਸ.ਪੀ ਦਾ ਗਾਰਦ ਡਿਊਟੀ ‘ਤੋਂ 4 ਏ.ਕੇ 47 ਰਾਈਫਲਾਂ ਲੈ ਕੇ ਫ਼ਰਾਰ ਹੋ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: