1. ਪਿਛਲੇ ਕੁਝ ਮਹੀਨਿਆਂ ਤੋਂ ਮਸਤੁਆਣਾ ਸਾਹਿਬ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਲਈ ਸਿੱਖ ਸੰਗਤ ਨੇ ਮੁਹਿੰਮ ਵਿੱਡੀ ਸੀ ਕਿ ਹਦੂਦ ਅੰਦਰ ਗੁਰਮਤਿ ਅਨੁਸਾਰ ਨਾ ਹੋਣ ਵਾਲੀਆਂ ਦੁਕਾਨਾਂ ਨਾ ਲੱਗਣ ਤੇ ਝੂਲੇ ਤੇ ਸਪੀਕਰ ਆਦਿ ਨਾ ਲੱਗਣ।
2. ਸਿਖ ਜਥਾ ਮਾਲਵਾ ਦੇ ਪੜਾਅ ਤੇ ਸਵੇਰੇ ਬਾਣੀ ਦੇ ਪਹਿਰੇ ਕੀਤੇ ਗਏ।
3. ਕੌਂਸਲ ਵਲੰਟੀਅਰ ਵੀਰਾਂ ਵੱਲੋਂ ਸਵੇਰੇ ਇਕੱਤਰਤਾ ਕੀਤੀ ਗਈ ਤੇ ਜਥੇ ਦੇ ਸਿੰਘਾਂ ਨਾਲ ਤਾਲਮੇਲ ਤੇ ਵਿਉਂਤਬੰਦੀ ਕੀਤੀ ਗਈ। ਵਲੰਟੀਅਰ ਵੀਰਾਂ ਨੇ ਜਥੇ ਨੂੰ ਅਰਦਾਸ ਲਈ ਬੇਨਤੀ ਕੀਤੀ। ਅਰਦਾਸ ਬੇਨਤੀ ਤੋਂ ਦਿਨ ਅਰੰਭ ਕੀਤਾ ਗਿਆ।
4. ਲੰਗਰਾਂ ਨੂੰ ਫਲੈਕਸਾਂ ਵੰਡੀਆਂ ਗਈਆਂ ਤੇ ਵਿਚਾਰਾਂ ਕੀਤੀਆਂ ਗਈਆਂ। ਸਾਰੇ ਲੰਗਰਾਂ ਵੱਲੋੰ ਸਪੀਕਰ ਨਾ ਲਾਉਣ ਵਾਲੀ ਗੱਲ ਦਾ ਪੂਰਾ ਸਹਿਯੋਗ ਮਿਲਿਆ।
5. ਦੁਕਾਨਾ ਦਾ ਪਹਿਰਾ ਸਿੰਘਾਂ ਤੇ ਵਲੰਟੀਅਰਾਂ ਨੇ ਮਿਲ ਕੇ ਰੱਖਿਆ। ਇਹ ਕਾਰਜ ਸਾਰਾ ਦਿਨ ਬਿਨਾ ਰੁਕੇ ਹੁੰਦਾ ਰਿਹਾ।
6. ਗੁਰਦੁਆਰਾ ਸਾਹਿਬ ਦਾ ਮਾਹੌਲ ਪੁਰਾਤਨ ਲੱਗ ਰਿਹਾ ਸੀ। ਜਥੇ ਦੇ ਪੜਾਅ ਤੇ ਜਦ ਸ਼ਾਮ ਨੂੰ ਬਾਣੀ ਦੇ ਜਾਪ ਹੋ ਰਹੇ ਸੀ ਤਾਂ ਇੱਕ ਗੁਰਸਿੱਖ ਨਾਲ ਦੇ ਨੂੰ ਕਹਿ ਰਿਹਾ ਸੀ ਹੀ ਕਿ ਜਮ੍ਹਾਂ ਈ ਪੁਰਾਤਨ ਮਾਹੌਲ ਲੱਗ ਰਿਹੈ।
7. ਗੁਰਦੁਆਰਾ ਸਾਹਿਬ ਜੋਤੀ ਸਰੂਪ ਸਾਹਿਬ ਤੋਂ ਆ ਰਹੇ ਨਗਰ ਕੀਰਤਨ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵੜਦਿਆਂ ਸਪੀਕਰ ਬੰਦ ਕਰਨ ਦੀ ਬੇਨਤੀ ਕੀਤੀ। ਜਥੇਦਾਰਾਂ ਪਰਵਾਨ ਕੀਤੀ। ਨਗਰ ਕੀਰਤਨ ਦੇ ਅੱਗੇ ਆ ਰਹੇ ਗੱਤਕਾ ਅਖਾੜੇ ਦੇ ਡੀ ਜੇ ਦੀ ਬੇਨਤੀ ਵੀ ਉਹਨਾਂ ਦੇ ਉਸਤਾਦ ਜਥੇਦਾਰ ਨੇ ਪਰਵਾਨ ਕੀਤੀ। ਨਗਰ ਕੀਰਤਨ ਸੰਗਤਾਂ ਵੱਲੋਂ ਕੀਤੇ ਜਾ ਰਹੇ ਹਰਿ ਜਸੁ ਕੀਰਤਨ ਨਾਲ ਅੰਦਰ ਦਾਖਲ ਹੋਇਆ।
8. ਮਨਮਤੀ ਦੁਕਾਨਾਂ ਦੀ ਥਾਂ ਕਕਾਰ, ਕਿਤਾਬਾਂ, ਤਸਵੀਰਾਂ, ਸ਼ਸਤਰ ਆਦਿ ਦੀਆਂ ਦੁਕਾਨਾਂ ਹੀ ਹਦੂਦ ਅੰਦਰ ਲੱਗੀਆਂ।
9. ਟ੍ਰੈਕਟਰਾਂ ਵਾਲੇ ਵੀਰਾਂ ਨੇ ਵੀ ਹਦੂਦ ਅੰਦਰ ਡੈੱਕ ਬੰਦ ਰੱਖੇ।
10. ਪ੍ਰਬੰਧਕਾਂ ਨੇ ਵੀ ਪੰਡਾਲਾਂ ‘ਚ ਚੱਲਦੇ ਸਮਾਗਮਾਂ ਦੀ ਅਵਾਜ ਸੀਮਤ ਰੱਖੀ।
11. ਲੱਖੀ ਜੰਗਲ ਖਾਲਸਾ ਸ੍ਰੀ ਦਮਦਮਾ ਸਾਹਿਬ ਦੇ ਸਿੰਘਾਂ ਨੇ ਵੀ ਪੜਾਅ ਕੀਤਾ। ਦੁਕਾਨਾਂ ਆਦਿ ਦੇ ਪਹਿਰੇ ਵਿਚ ਹਰ ਪਲ ਸਹਿਯੋਗ ਰਿਹਾ ਤੇ ਸਿੰਘਾਂ ਨੇ ਮੂਹਰੇ ਹੋ ਕੇ ਸੇਵਾ ਕੀਤੀ।
12. ਰਾਤ ਨੂੰ ਸੋ ਦਰੁ ਦੇ ਜਾਪ ਕੀਤੇ ਗਏ ਤੇ ਗੁਰਬਾਣੀ ਕੀਰਤਨ ਹਰਿ ਜਸੁ ਤੋਂ ਬਾਦ ਅਰਦਾਸ ਬੇਨਤੀ ਕੀਤੀ ਗਈ।
13. ਸਾਰੀ ਰਾਤ ਗੇੜੇ ਬੰਨ੍ਹ ਕੇ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਤੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਤੇ ਸਿੰਘਾਂ ਨੇ ਪਹਿਰਾ ਰੱਖਿਆ।